ਪੰਨਾ:ਭਰੋਸਾ.pdf/4

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੇਨਤੀ

ਦਾਸ ੨੬ ਸਾਲ ਤੋਂ ਪੰਜਾਬੀ ਬੋਲੀ ਦੀ ਕਵਿਤਾ ਦੁਆਰਾ ਭਾਰਤ ਵਰਸ਼ ਵਿਚ ਵਡੀਆਂ ਵਡੀਆਂ ਸਟੇਜਾਂ ਤੇ ਆਪਣਾ ਫ਼ਰਜ਼ ਜਾਣ ਕੇ ਅਕਾਲ ਪੁਰਖ ਦੀ ਮਿਹਰ ਨਾਲ ਸੇਵਾ ਕਰਦਾ ਆ ਰਿਹਾ ਹੈ ਤੇ ਮਰਦੇ ਦਮ ਤਕ ਕਰਦਾ ਜਾਵੇਗਾ। ਦਾਸ ਨੇ ਸੰਗਤ ਦਾ ਹੁਕਮ ਸਿਰ ਮਥੇ ਤੇ ਰਖਦਿਆਂ ਹੋਇਆਂ ਹਰ ਮਾਈ ਭਾਈ ਦੀ ਚਾਹ ਤੇ ਧਾਰਮਕ ਪੁਸਤਕ ਜੋ ਤੁਹਾਡੇ ਪ੍ਰੇਮ ਭਰੇ ਸੋਹਣੇ ਸੋਹਣੇ ਹਥਾਂ ਵਿਚ ਹੈ ਜਿਸ ਦਾ ਨਾਮ 'ਭਰੋਸਾ' ਹੈ। ਇਸ ਵਿਚ ਦਾਸ ਨੇ ਪੰਥ ਨਾਲ ਪਿਆਰ ਕਰਦਿਆਂ ਹੋਇਆਂ ਅਣਖ਼ੀਲੀ ਕਲਮ ਨਾਲ ਵਾਹਿਗੁਰੂ ਦੇ ਰੰਗਾਂ ਵਿਚ ਰੰਗੇ ਹੋਏ ਪਿਆਰਿਆਂ ਦੇ ਜੀਵਨ ਕਵਿਤਾ ਦੁਆਰਾ ਲਿਖੇ ਹਨ। ਮੈਂ ਆਸ ਕਰਦਾ ਹਾਂ ਕਿ ਇਸ ਪੁਸਤਕ ਨੂੰ ਪਰਵਾਨ ਕਰੋਗੇ। ਅੱਖਰ ਵਾਧਾ ਘਾਟਾ ਭੁਲ ਚੁਕ ਮਾਫ਼ ਕਰਨੀ।

ਦਾਸ:-
ਭਾਈ ਸਰਦਾਰੀ ਲਾਲ 'ਜ਼ਿੰਦਾ-ਦਿਲ'
ਚੀਫ ਐਡੀਟਰ 'ਨਿਰਭੈ' ਦਿਲੀ