ਪੰਨਾ:ਭਰੋਸਾ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਹਾਂਗੀਰਾ ਜਰਮਾਨਾ ਤੈਨੂੰ,
ਦੇਣਾ ਨਹੀਂ ਮੈਂ ਦਮੜ ਚਾਰ।
ਗੁਰੂ ਅਰਜਨ ਦਾ ਜੀਵਨ ਹੈ,
ਪਰ ਜੀਵਨ ਹੈ ਇਕ ਰਬ ਦਾ ਪਿਆਰ।

ਕਰ ਜਰਮਾਨਾ ਜਹਾਂਗੀਰ ਨੇ,
ਚੰਦੂ ਚੰਦਰੈ ਦੇ ਵਸ ਪਾਇਆ।
ਚੰਦੂ ਸੀ ਅਗੇ ਭਰਿਆ ਪੀਤਾ,
ਗੁਸਾ ਸੀਗਾ ਦੂਣ ਸਵਾਇਆ।
ਹਥ ਕੜੀਆਂ ਸਤਗੁਰ ਨੂੰ ਲਾ ਕੇ,
ਜੇਹਲ ਕੋਠੜੀ ਬੰਦ ਕਰਾਇਆ।
ਜੇਹਲ ਕੋਠੜੀ ਮੰਨੇ ਨਾ ਫਿਰ,
ਧੁਪ ਜੇਠ ਦੀ ਵਿਚ ਸੁਕਾਇਆ।

ਗੁਰੂ ਦੇਵ ਗੁਰਬਾਣੀ ਪੜ੍ਹ ਪੜ੍ਹ,
ਕੁਦਰਤ ਤੋਂ ਜਾਏ ਬਲਹਾਰ।
ਗੁਰੂ ਅਰਜਨ ਦਾ ਜੀਵਨ ਹੈ,
ਪਰ ਜੀਵਨ ਹੈ ਇਕ ਰਬ ਦਾ ਪਿਆਰ।

ਤਤਿਆਂ ਤਵਿਆਂ ਉਤੇ ਬਹਾ ਕੇ,
ਅਗਾਂ ਸੀ ਭੜਕਾਂਦੇ ਰਹੇ

੪੩