ਪੰਨਾ:ਭਰੋਸਾ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਰ ਭਰ ਕੜਛੇ ਬਲਦੇ ਬਲਦੇ,
ਸਿਰ ਵਿਚ ਰੇਤਾਂ ਪਾਂਦ ਰਹੇ।
ਉਬਲਦੇ ਪਾਣੀ ਦੇਗ ਦੇ ਅੰਦਰ,
ਗੁਰੂ ਉਬਾਲੇ ਖਾਂਦੇ ਰਹੇ।
ਤੇਰਾ ਭਾਣਾ ਮੀਠਾ ਲਾਗੇ,
ਆਖਰ ਤੀਕ ਇਹ ਗਾਦੇ ਰਹੇ।

ਛਾਲੇ ਛਾਲੇ ਜੁਸਾ ਲੈ ਕੇ,
ਪਾਣੀ ਵਿਚ ਗਏ ਚੁਭੀ ਮਾਰ।
ਗੁਰੂ ਅਰਜਨ ਦਾ ਜੀਵਨ ਹੈ।
ਪਰ ਜੀਵਨ ਹੈ ਇਕ ਰਬ ਦਾ ਪਿਆਰਾ।

ਵਾਘਿਓਂ ਪਾਰ ਗੁਰੂ ਦਾ ਡੇਰਾ,
ਜਿਥੇ ਨਹੀਂ ਅਜ ਜਾ ਸਕਦੇ।
ਹਰ ਸਾਲੇ ਪਰੇਸ਼ਾਨੀ ਹੁੰਦੀ,
ਦਰਸ਼ਨ ਵੀ ਨਹੀਂ ਪਾ ਸਕਦੇ।
ਜੋੜ ਮੇਲ ਦਾ ਮੇਲਾ ਲਾਹੌਰ,
ਵਧ ਚੜ੍ਹ ਨਹੀਂ ਮਨਾ ਸਕਦੇ।
ਵਾਰੇ ਦੇਈਏ ਗੁਰੂ ਅਰਜਨ ਤੋਂ,
ਫਿਰ ਪਾਕਿਸਤਾਨ ਝੁਕਾ ਸਕਦੇ।

੪੪