ਪੰਨਾ:ਭਰੋਸਾ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਸ ਆਜ਼ਾਦੀ ਬਦਲੇ ਲੋਕੋ,
ਸਭ ਕੁਝ ਤੁਸਾਂ ਲੁਟਾਇਆ ਏ।
ਆਜ਼ਾਦੀ ਬਦਲੇ ਡਾਂਗਾਂ ਖਾਧੀਆਂ,
ਜਲ੍ਹਿਆਂ ਵਾਲੇ ਬਾਗ ਦੇ ਅੰਦਰ।
ਇਨਕਲਾਬੀ ਨਾਹਰੇ ਲਾ ਲਾ,
ਭਰਿਆ ਜੋਸ਼ ਦਿਮਾਗ਼ ਦੇ ਅੰਦਰ।
ਗਾਂਧੀ ਜੀ ਨੇ ਜ਼ਹਿਰ ਨਾ ਛਡਿਆ,
ਉਸ ਫ਼ਰੰਗੀ ਨਾਗ ਦੇ ਅੰਦਰ।
ਟਾਂਗੇ ਦੇ ਉਸ ਘੋੜੇ ਵਾਂਗਨ,
ਚਲਦੇ ਰਹੇ ਸਭ ਵਾਗ ਦੇ ਅੰਦਰ।
ਆਜ਼ਾਦੀ ਰਾਹ ਜਿਨਾਹ ਸੀ ਰੋੜਾ,
ਤੋੜ ਕੇ ਪਰ੍ਹਾਂ ਵਗਾਇਆ ਏ।
ਇਸ ਆਜ਼ਾਦੀ ਬਦਲੇ ਹਿੰਦੀਓ,
ਸਭ ਕੁਝ ਤੁਸਾਂ ਲੁਟਾਇਆ ਏ।
ਪਾਕਿਸਤਾਨ ਬਣਾਣੇਂ ਵਾਲੇ,
ਹੈਗੇ ਸੀ ਅੰਗਰੇਜ਼ ਹਤਿਆਰੇ।
ਟੁਕੜੇ ਦੇਸ਼ ਕਰਾਣੇ ਵਾਲੇ,
ਹੈਗੇ ਸੀ ਅੰਗਰੇਜ਼ ਹਤਿਆਰੇ।
ਪੰਜਾਬ ਬੰਗਾਲ ਲੜਾਣੇ ਵਾਲੇ,
ਹੈਗੇ ਸੀ ਅੰਗਰੇਜ਼ ਹਤਿਆਰੇ।

੪੭