ਪੰਨਾ:ਭਰੋਸਾ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਡੇਰਾ ਸਾਹਿਬ ਸ਼ਾਹੀਦ ਗੰਜ ਦਾ,
ਕਦੇ ਨਾ ਦਰਸ਼ਨ ਪਾਇਆ ਏ।
ਇਸ ਆਜ਼ਾਦੀ ਖਾਤਰ ਲੋਕੋ,
ਕੀ ਕੀ ਨਹੀਂ ਲੁਟਾਇਆ ਏ।
ਵਧੇ ਫੁਲੇ ਆਜ਼ਾਦੀ ਜੁਗ ਜੁਗ,
ਕੀ ਹੋਇਆ ਅਸੀਂ ਮਾਰੇ ਗਏ।
ਪੰਜਾਬ ਅਤੇ ਬੰਗਾਲ ਦੇ ਬਦਲੇ,
ਲਖਾਂ ਕੰਮ ਸੰਵਾਰੇ ਗਏ।
ਜਿਹੜੇ ਸੀ ਦੁਰਕਾਰਦੇ ਸਾਨੂੰ,
ਹਰ ਪਾਸੇ ਦੁਰਕਾਰੇ ਗਏ।
ਝੁਲਦੇ ਸੀ ਜੋ ਗ਼ੈਰ ਦੇ ਝੰਡੇ,
ਪੰਦਰਾਂ ਅਗਸਤ ਉਤਾਰੇ ਗਏ।
ਆਜ਼ਾਦ ਹਿੰਦ ਕਈ ਸਦੀਆਂ ਬਾਹਦ,
ਚੜ੍ਹਦੀਆਂ ਕਲਾਂ 'ਚ ਆਇਆ ਏ।
ਭਾਰਤ ਵਰਸ਼ ਦੇ ਖ਼ਾਤਰ ਲੋਕੋ,
ਸਭੋ ਕੁਝ ਤੁਸਾਂ ਲੁਟਾਇਆ ਏ।

੫੦