ਪੰਨਾ:ਭਰੋਸਾ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਾਹ ਵਾਹ ਰੰਗ ਤੇਰੇ ਕਰਤਾਰ

ਤੂੰ ਹੀ ਸਾਰੇ ਖੇਲ ਰਚਾਨਾ,
ਜੋ ਕੁਝ ਮਨ ਆਪਣੇ ਨੂੰ ਭਾਨਾਂ।
ਕਿਸੇ ਹਸਾਨਾ ਕਿਸੇ ਰੋਆਨਾਂ,
ਕਿਸੇ ਬਣਾਨਾਂ ਕਿਧਰੇ ਢਾਨਾਂ।

ਫੇਰ ਕਹਾਨਾਂ ਹਾਜ਼ਰ ਨਾਜ਼ਰ,
ਕੁਦਰਤ ਤੇਰੀ ਤੋਂ ਬਲਹਾਰ।
ਵਾਹ ਵਾਹ ਰੰਗ ਤੇਰੇ ਕਰਤਾਰ,
ਵਾਹ ਵਾਹ ਰੰਗ ਤੇਰੇ ਕਰਤਾਰ।

੫੧