ਪੰਨਾ:ਭਰੋਸਾ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਸੁਣਿਆਂ ਤੂੰ ਕਰਨਾ ਆਪੇ,
ਜੋ ਕੁਝ ਮਨ ਤੇਰੇ ਨੂੰ ਜਾਪੇ।
ਘਰ ਘਰ ਦੇ ਵਿਚ ਪਏ ਕੁਟਾਪੇ,
ਖਾਣ ਪੀਣ ਦੇ ਪਏ ਸਿਆਪੇ।

ਢਿਡੋਂ ਭੁੱਖੀ ਭਾਰਤ ਰੋਂਦੀ,
ਕੋਈ ਨਹੀਂ ਸੁਣਦਾ ਚੀਖ ਪੁਕਾਰ।
ਵਾਹ ਵਾਹ ਰੰਗ ਤੇਰੇ ਕਰਤਾਰ,
ਵਾਹ ਵਾਹ ਰੰਗ ਤੇਰੇ ਕਰਤਾਰ।

ਚੰਗਾ ਤੂੰ ਆਜ਼ਾਦ ਕਰਾਇਆ,
ਆਜ਼ਾਦ ਨਹੀਂ ਬਰਬਾਦ ਕਰਾਇਆ।
ਇੰਜ ਨਾ ਆਦ ਜੁਗਾਦ ਕਰਾਇਆ।
ਚੰਗਾ ਤੂੰ ਧਨਵਾਦ ਕਰਾਇਆ।

ਖੋਹ ਲਿਆ ਨਨਕਾਣਾ ਸਾਥੋਂ,
ਨਾਨਕ ਜਿਥੇ ਸੀ ਅਵਤਾਰ।
ਵਾਹ ਵਾਹ ਰੰਗ ਤੇਰੇ ਕਰਤਾਰ।
ਵਾਹ ਵਾਹ ਰੰਗ .. ... ...
 
ਲੈ ਲਿਆ ਸਾਥੋਂ ਪੰਜਾ ਸਾਹਬ।
ਜਿਥੇ ਅਮ੍ਰਿਤ ਕੁੰਡ ਤਲਾਬ।
ਟੋਟੇ ਟੋਟੇ ਹੋਇਆ ਪੰਜਾਬ।
ਜਿਹਲਮ, ਰਾਵੀ ਗਿਆ ਚਨਾਬ ।

੫੨