ਪੰਨਾ:ਭਰੋਸਾ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਣਕੇ ਨੂੰ ਖਾ ਖਾ ਕੇ ਯਾਰੋਂ,
ਬੰਦੇ ਜੀਉਂਦੇ ਸਾਰੇ।
ਉਠ ਉਠ ਜਾਗ ਕਿਸਾਨਾਂ ਸ਼ੇਰਾ,
ਰੱਬ ਦੇ ਨੂਰ ਪਿਆਰੇ।
ਵਾਹੀ ਵਾਣਾ ਜੱਟ ਬੇਲੀਆ,
ਭਾਰਤ ਵਾਜਾਂ ਮਾਰੇ।
ਢੱਗੇ ਤੇਰੇ ਹੋਣ ਰੰਗੀਲੇ,
ਸੋਹਣੀ ਹਲ ਪੰਜਾਲੀ।
ਸਰਘੀ ਵੇਲੇ ਉਠ ਕਿਸਾਨਾਂ,
ਜੋਤ ਉਨ੍ਹਾਲ ਸਿਆਲੀ।
ਜੰਘੀਂ ਦਬ ਦਬ ਐਸੀ ਲਾਵੀਂ,
ਵੀਹਾਂ ਦੇ ਹੋਵਣ ਚਾਲੀ।
ਅਨਾਜ ਅਮਾਂਦਾ ਹੋਵੇ ਤੇਰਾ,
ਜੱਟਾ ਸਾਲ-ਬ-ਸਾਲੀ।
ਜ਼ਿਮੀਂ ਨੂੰ ਵਾਹ ਵਾਹ ਐਸੀ ਕਰ ਦੇ,
ਹੋ ਜਾਏ ਪੋਲੀ ਪੋਲੀ।
ਕੂੜਾ ਕਰਕਟ ਉਸ ਵਿਚ ਸੁਟ ਕੇ,
ਭਰ ਦੇਹ ਉਹਦੀ ਝੋਲੀ।
ਹਰ ਨਰੋਆ ਬੀਜ ਤੂੰ ਬੀਜੀਂ,
ਜਿਉਂ ਪੱਕੀ ਹਰਨੋਲੀ।

੫੭