ਪੰਨਾ:ਭਰੋਸਾ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੁਨੀਆਂ ਤੇਰੀ ਗੋੱਲੀ ਬਣਸੀ,
ਭਰ ਗਈ ਜਦੋਂ ਭੜੋਲੀ।

ਉੱਚੇ ਨੀਵੇਂ ਟਿੱਬਿਆਂ ਤਾਈਂ,
ਪੱਧਰਾ ਕਰ ਦੇ ਜੱਟਾ।
ਨਵੀਂ ਨਵੇਲੀ ਜ਼ਿਮੀਂ ਬਣਾਈਂ,
ਟੋਏ ਭਰ ਦੇ ਜੱਟਾ।
ਅੱਕ ਝਾੜੀਆਂ ਪੋਹਲੀ ਪੁਟ ਕੇ,
ਪਰ੍ਹੇ ਧਰ ਦੇ ਜੱਟਾ।
ਤੇਰੇ ਲਈ ਫਿਰ ਸ਼ਾਬਾਸ਼, ਮੂੰਹੋਂ
ਹਰ ਦੇ ਨਿਕਲੇ ਜੱਟਾ।

ਖੂਹ ਘਰਨਾਂਦੇ ਤੇਰੇ ਦਿਸਣ,
ਪਾਣੀ ਮਾਰਨ ਲਹਿਰਾਂ।
ਆਡ ਪਈ ਵਹੀਰਾਂ ਪਾਵੇ,
ਜਿਉਂ ਚਲਦੀਆਂ ਨਹਿਰਾਂ।
ਕਣਕ, ਕਮਾਦ ਤੇ ਮੁੰਝੀ ਛੋਲੇ,
ਗੱਜਣ ਵਾਂਗ ਦੁਪਹਿਰਾਂ।
ਦੁਨੀਆਂ ਖਾ ਖਾ ਸੋਹਲੇ ਗਾਵੇ,
ਹਰ ਪਿੰਡਾਂ ਹਰ ਸ਼ਹਿਰਾਂ।

੫੮