ਪੰਨਾ:ਭਰੋਸਾ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਦਲ ਦੇ

ਚੋਰ ਉਚੱਕਾ ਚੌਧਰੀ ਮੱਕਾਰ ਬਦਲ ਦੇ।
ਗੁੰਡੀ ਰੰਨ ਪਰਧਾਨ ਦੇਸ਼ 'ਚੋਂ ਨਾਰ ਬਦਲ ਦੇ।
ਵੱਢੀ ਖੋਰ ਇਸ ਵਤਨ 'ਚੋਂ ਗ਼ੱਦਾਰ ਬਦਲ ਦੇ।
ਗ਼ੱਪਾਂ ਤੇ ਬਕਵਾਸ ਦਾ ਦਰਬਾਰ ਬਦਲ ਦੇ।
ਬਦਲ ਪੁਰਾਣਾ ਖੇਲ ਅਤੇ ਖਿਲਾਰ ਬਦਲ ਦੇ।
ਉਠ ਜਵਾਨਾਂ ਕਲਜੁਗੀ ਸੰਸਾਰ ਬਦਲ ਦੇ।

——


ਘੱਟ ਜੋ ਤੋਲਾ ਤੋਲਦਾ ਤੋਲਣਹਾਰ ਬਦਲ ਦੇ।
ਝੂਠ ਸਦਾ ਜੋ ਬੋਲਦਾ ਬੋਲਣਹਾਰ ਬਦਲ ਦੇ।
ਨਿੰਦਕ ਚੁਗਲੀ ਟੋਲਦਾ ਟੋਲਣਹਾਰ ਬਦਲ ਦੇ।
ਦੁਖੀਏ ਹੈ ਜੋ ਰੋਲਦਾ ਰੋਲਣਹਾਰ ਬਦਲ ਦੇ।

੬੧