ਪੰਨਾ:ਭਰੋਸਾ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਚ ਮੈਦਾਨ ਜੋ ਡੋਲਦਾ ਡੋਲਣਹਾਰ ਬਦਲ ਦੇ।
ਉਠ ਜਵਾਨਾਂ ਕਲਜੁਗੀ ਸੰਸਾਰ ਬਦਲ ਦੇ।

——


ਮੋਟਾ ਬਾਣੀਆਂ ਲਾਲਾ ਕੋਠੀਦਾਰ ਬਦਲ ਦੇ।
ਸੀਨੇ ਸਦਾ ਜੋ ਰੜਕਦਾ ਉਹ ਖ਼ਾਰ ਬਦਲ ਦੇ।
ਝੂਠੇ ਸ਼ੋਖੇ ਆਦਮੀ ਦਾ ਤਕਰਾਰ ਬਦਲ ਦੇ।
ਚਾਰ ਸੌ ਵੀਹ ਦਾ ਗਰਮੋ ਗਰਮ ਬਾਜ਼ਾਰ ਬਦਲ ਦੇ।
ਮੁੱਦਾ ਗੱਲ ਬਨਾਸਪਤੀ ਸਰਕਾਰ ਬਦਲ ਦੇ।
ਉਠ ਜਵਾਨਾਂ ਕਲਜੁਗੀ ਸੰਸਾਰ ਬਦਲ ਦੇ।

——


ਮਿਠੋ-ਠਗਣਾ ਮਿੱਤਰ, ਮਿੱਤਰ-ਮਾਰ ਬਦਲ ਦੇ।
ਵਾਅਦਾ ਜੋ ਨਹੀਂ ਪਾਲਦਾ ਝੂਠਾ ਯਾਰ ਬਦਲ ਦੇ।
ਨਲੂਏ ਵਾਂਗਰ ਸੁਹਣਿਆਂ ਵਜਕਾਰ ਬਦਲ ਦੇ।
ਖੁੰਢਾ ਰਣ 'ਚੋਂ ਬਿਲਕੁਲ ਤੂੰ ਹਥਿਆਰ ਬਦਲ ਦੇ।
ਬੁਜ਼ਦਿਲ ਅੰਦਰ 'ਜ਼ਿੰਦਾਦਿਲ' ਬਲਕਾਰ ਬਦਲ ਦੇ।
ਉਠ ਜਵਾਨਾਂ ਕਲਜੁਗੀ ਸੰਸਾਰ ਬਦਲ ਦੇ।

——


ਭਾਰਾ ਭਾਰਤ ਦੇਸ਼ ਦੇ ਸਿਰ ਤੋਂ ਭਾਰ ਬਦਲ ਦੇ।
ਭੁੱਖੇ ਅੰਦਰ ਹੁਣ ਸਰਮਾਏਦਾਰ ਬਦਲ ਦੇ।

੬੨