ਪੰਨਾ:ਭਰੋਸਾ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਦੀ ਤੇ ਬਦੀ ਕਮਾਂਦਾ ਜੋ ਬਦਕਾਰ ਬਦਲ ਦੇ।
ਹੈਂਕੜਖ਼ਾਨ ਦਾ ਹੈਂਕੜੀ ਤੂੰ ਹੰਕਾਰ ਬਦਲ ਦੇ।
ਨਕਲੀ ਅਤੇ ਪਖੰਡੀ ਤੂੰ ਗ਼ਮਖ਼ਾਰ ਬਦਲ ਦੇ।
ਉਠ ਜਵਾਨਾਂ ਕਲਜੁਗੀ ਸੰਸਾਰ ਬਦਲ ਦੇ।

——


ਦਿਲ ਖੋਲ੍ਹ ਜੋ ਰਾਜ਼ ਨਹੀਂ ਖੋਲ੍ਹਦਾ ਉਹ ਦਿਲਦਾਰ ਬਦਲ ਦੇ
ਰੰਗ ਵਿਚ ਭੰਗ ਜੋ ਪਾਂਵਦਾ ਉਹ ਫੁੰਕਾਰ ਬਦਲ ਦੇ।
ਮਹਾਂ ਮੂਰਖ ਦਾ ਕਰਨਾ ਤੂੰ ਸਤਿਕਾਰ ਬਦਲ ਦੇ।
ਪੱਲੇ ਜੋ ਨਹੀਂ ਪਾਉਂਦੀ ਕੁਤੀ ਕਾਰ ਬਦਲ ਦੇ।
ਪਤੀ ਬ੍ਰਤਾ ਜੋ ਨਾਰ ਨਹੀਂ ਉਹ ਨਾਰ ਬਦਲ ਦੇ।
ਉਠ ਜਵਾਨਾਂ ਕਲਜੁਗੀ ਸੰਸਾਰ ਬਦਲ ਦੇ।

——


ਹੱਲਾ ਜੋ ਨਹੀਂ ਬੋਲਦਾ ਸਿਪਾਹ ਸਾਲਾਰ ਬਦਲ ਦੇ।
ਬੁਜ਼ਦਿਲ ਜੰਗੀ ਫ਼ੌਜੀ ਠੰਡਾ ਠਾਰ ਬਦਲ ਦੇ।
ਵਿਚ ਮੈਦਾਨ ਨਾ ਖੜਕੇ ਜੋ ਤਲਵਾਰ ਬਦਲ ਦੇ।
ਹੁਲੀਆ ਪਾਕਿਸਤਾਨ ਦਾ ਹੱਲਾ ਮਾਰ ਬਦਲ ਦੇ।
ਬੇਇਜ਼ਤ ਬੇਗ਼ੈਰਤ ਦਾ ਹੁਣ ਪਿਆਰ ਬਦਲ ਦੇ।
ਉਠ ਜਵਾਨਾਂ ਕਲਜੁਗੀ ਸੰਸਾਰ ਬਦਲ ਦੇ।

——


ਝੂਠੀ, ਥੋਥੀ, ਫੋਕੀ ਗੱਲ ਗੁਫ਼ਤਾਰ ਬਦਲ ਦੇ।
ਘਲੂਘਾਰ ਜ਼ਮਾਨੇ ਦੇ ਆਸਾਰ ਬਦਲ ਦੇ।

੬੩