ਪੰਨਾ:ਭਰੋਸਾ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ

ਰਈਅਤ ਠੱਗੂ ਫ਼ਤੇ ਦਾ ਸਰਦਾਰ ਬਦਲ ਦੇ।
ਕਪੜੇ-ਲਾਹੂ ਚੋਰ ਦਾ ਪਾਰ ਉਰਾਰ ਬਦਲ ਦੇ।
ਗੁੰਡਾ ਚਲਦਾ ਤੇਜ਼ ਤੇਜ਼ ਰਫਤਾਰ ਬਦਲ ਦੇ।
ਉਠ ਜਵਾਨਾਂ ਕਲਜੁਗੀ ਸੰਸਾਰ ਬਦਲ ਦੇ।

——


ਸੁਣੀ ਨਹੀਂ ਜੋ ਜਾਂਵਦੀ ਉਹ ਪੁਕਾਰ ਬਦਲ ਦੇ।
ਨਹੀਂ ਜੋ ਪਾਰ ਲਗਾਂਵਦਾ ਉਹ ਦੁਆਰ ਬਦਲ ਦੇ।
ਨਹੀਂ ਜੋ ਸੇਵ ਕਮਾਂਦਾ ਸੇਵਾਦਾਰ ਬਦਲ ਦੇ।
ਬੁਰਾ ਸਦਾ ਜੋ ਬੀਜਦਾ ਉਹ ਬੁਰਿਆਰ ਬਦਲ ਦੇ।
ਫਲਦਾ ਫੁਲਦਾ ਨਹੀਂ ਜੋ ਉਹ ਗੁਲਜ਼ਾਰ ਬਦਲ ਦੇ।
ਉਠ ਜਵਾਨਾਂ ਕਲਜੁਗੀ ਸੰਸਾਰ ਬਦਲ ਦੇ।

——


ਬਾਗ਼ੀ ਦੇਸ਼ ਆਜ਼ਾਦ ਦਾ ਦੇਸ਼ੋਂ ਬਾਹਰ ਬਦਲ ਦੇ।
ਹੱਕ ਪਰਾਇਆ ਮਾਰਦਾ ਜੋ ਮੱਕਾਰ ਬਦਲ ਦੇ।
ਸ਼ਰਾਬੀ ਭੰਗੀ ਪੋਸਤੀ ਦਾ ਇਤਬਾਰ ਬਦਲ ਦੇ।
ਖ਼ੁਸ਼ਾਮਦੀ ਟੱਟੂ ਸਰ ਪਰ ਤੂੰ ਇਕ ਵਾਰ ਬਦਲ ਦੇ।
ਕੂੜ ਰੋਜ਼ ਜੋ ਤੋਲਦਾ ਉਹ ਅਖ਼ਬਾਰ ਬਦਲ ਦੇ।
ਉਠ ਜਵਾਨਾਂ ਕਲਜੁਗੀ ਸੰਸਾਰ ਬਦਲ ਦੇ।

——


ਸਿਖ ਹਿੰਦੂ ਇਕ ਦੂਜੇ ਵਿਚ ਪਿਆਰ ਬਦਲ ਦੇ।
ਫੁਟ ਤੇ ਫੁਟ ਜੋ ਪਾਂਵਦਾ ਉਹ ਅੰਗਿਆਰ ਬਦਲ ਦੇ।

੬੪