ਪੰਨਾ:ਭਰੋਸਾ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੇ ਦਾਹਵਾ

ਜੁਲਮਾਂ ਦਾ ਉਦੋਂ ਅੰਧੇਰਾ ਸੀ ਛਾਇਆ।
ਔਰੰਗਜ਼ੇਬ ਹਿੰਦੂਆਂ ਤੇ ਚੜ੍ਹ ਕੇ ਸੀ ਆਇਆ।
ਹਿੰਦੂਆਂ ਨੂੰ ਜਾਂਦਾ ਸੀ ਮੁਸਲਮ ਬਣਾਇਆ।
ਜ਼ੋਰੀ ਸੀ ਜਾਂਦਾ ਕਲਮਾਂ ਪੜ੍ਹਾਇਆ।
ਜ਼ਮਾਨਾ ਸੀ ਉਦੋਂ ਸਖਤ ਐਸਾ ਆਇਆ।
ਬੇਗ਼ੈਰਤ ਨੇ ਚੱਕਰ ਤੇ ਚੱਕਰ ਚਲਾਇਆ।
ਉਦੋਂ ਬਹੁੜ ਆਇਆ ਗ਼ਰੀਬਾਂ ਵਾਲੀ।
ਭਾਂਡੇ ਭਰੀ ਜਾਂਦਾ ਖਾਲੀ ਸਵਾਲੀ।
ਐਸੀ ਚਲਾਈ ਦੁਨੈਣੀ ਦੁਨਾਲੀ।
ਔਰੰਗਜ਼ੇਬ ਨੇ ਫਿਰ ਸ਼ਕਲ ਨਾ ਵਿਖਾਲੀ।

੬੬