ਪੰਨਾ:ਭਰੋਸਾ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਈ ਨਿਵਾਏ ਤੇ ਕਈ ਭਜਾਏ।
ਜਿਸ ਤਾਈਂ ਵਜੀ ਕੀਤੀ ਨਾਂ ਹਾਏ।

ਆਖਰ ਨੂੰ ਚਾਲੀ ਸ਼ਹੀਦ ਹੋ ਰਹੇ ਸਨ।
ਧੋਣਾ ਬੇਦਾਹਵੇ ਦਾ ਸਿਖ ਧੋ ਰਹੇ ਸਨ।

ਗੁਰੂ ਕਲਗ਼ੀਧਰ ਵਿਚ ਆਏ ਮਦਾਨੇ।
ਸਿਖ ਆਪਣੇ ਚਾਲੀ ਓਹਨਾ ਪਛਾਨੇ।

ਚੁਕ ਚੁਕ ਕੇ ਦਸਮੇਸ਼ ਲੋਥਾਂ ਨੂੰ ਛੰਡੇ।
ਚਾਲੀ ਦੇ ਚਾਲੀ ਸੀ ਹਥਿਆਰਾਂ ਫੰਡੇ।

ਸਤਿਗੁਰ ਜਾ ਪਹੁੰਚੇ ਮਹਾਂ ਸਿੰਘ ਦੇ ਕੋਲੇ।
ਮਹਾਂ ਸਿੰਘ ਵਾਹਿਗੁਰੂ ਵਾਹਿਗੁਰੂ ਬੋਲੇ।

ਗੁਰਾਂ ਪੁਛਿਆ ਸਹਿਕਦੇ ਸਿਖ ਦਾ ਹਾਲ ਏ।
ਮਹਾਂ ਸਿੰਘਾ ਕੀਤੀ ਤੁਸਾਂ ਅੱਜ ਕਮਾਲ ਏ।

ਮੰਗ ਜੋ ਕੁਝ ਮੰਗਨਾ ਮੈਂ ਇਸ ਲਈ ਖੜਾ ਹਾਂ।
ਤੇਰੇ ਤੇ ਸਿੰਘਾ ਮੈਂ ਖੁਸ਼ ਅਜ ਬੜਾ ਹਾਂ।

ਸਤਗੁਰ ਅਸਾਡੇ ਸਾਡੇ ਦੁਖ ਵੰਡੋ।
ਟੁਟੀ ਪਰੀਤੀ ਦੁਬਾਰਾ ਚਾ ਗੰਢੋ।

ਮੰਗਨਾਂ ਬੇ ਦਾਹਵਾ ਜੋ ਲਿਖ ਕੇ ਸੀ ਦਿਤਾ।
ਬਖਸ਼ ਦੇ ਉਹ ਭੁਲ ਸਾਡੀ ਦਸ਼ਮੇਸ਼ ਪਿਤਾ।

੬੮