ਪੰਨਾ:ਭਰੋਸਾ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਸੰਤ

ਮਨਾਂਦੇ ਸਾਂ ਬਸੰਤ ਉਦੋਂ ਹੁੰਦੇ ਸਾਂ ਲਹੌਰ ਜਦ,
ਲਗਦਾ ਸੀ ਮੇਲਾ ਹਕੀਤ ਰਾਏ ਧਰਮੀ ਬੀਰ ਦਾ।
ਚਾੜ੍ਹਦੇ ਸਮਾਧ ਤੇ ਸੀ ਹਰ ਕੋਈ ਫੁਲ ਜਾ ਕੇ,
ਦਿਲ ਖੁਸ਼ ਹੋਂਵਦਾ ਸੀ ਹਿੰਦੂ ਸਿਖ ਵੀਰ ਦਾ।
ਸੋਭਦਾ ਬਸੰਤੀ ਰੰਗ ਇੰਜ ਸੀ ਦੁਪਟਿਆਂ ਤੇ,
ਫੁਲਿਆ ਜਿਓਂ ਫੁਲ ਸਰ੍ਹੋਂ ਸੋਹਣੀ ਤਸਵੀਰ ਦਾ।
ਲਗਦਾ ਦਰਬਾਰ ਸੀ ਹਕੀਕਤ ਦੇ ਅਸਥਾਨ ਉਤੇ,
ਫੈਸਲਾ ਸੀ ਹੁੰਦਾ ਉਥੇ ਦੇਸ਼ ਦੀ ਤਕਦੀਰ ਦਾ।
ਧਰਮ ਬੀਰ ਬੀਰਤਾ ਦਾ ਪੁਤਲਾ ਲਹੌਰ ਬੈਠਾ,
ਲਾਕੇ ਸਮਾਧੀ ਅਸਥਾਨ 'ਚ ਇਕੰਤ ਏ।

੭੦