ਪੰਨਾ:ਭਰੋਸਾ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੁਕ ਕੇ ਵਗਾਇਆ ਸਾਨੂੰ ਦੂਰ ਸਾਰੇ ਆਗੂਆਂ ਨੇ,
ਸਾਡੇ ਭਾਣੇ ਖੁਸ਼ੀ ਵਾਲੀ ਕਾਹਦੀ ਇਹ ਬਸੰਤ ਏ।
ਚਲਦੀ ਨਹੀਂ ਵਾਹ ਕੋਈ ਸਾਡੀ ਹੁਣ ਸੁਣੋ ਸਾਰੇ,
ਉਤੇ ਪਿਆ ਕਾਲ ਏ ਹੁਣ ਰੋਜ਼ੀ ਦਾ ਸਵਾਲ ਏ।
ਹਥ ਉਤੇ ਹਥ ਧਰੀ ਬੈਠੇ ਹਾਂ ਰੁਜ਼ਗਾਰ ਨਹੀਂ,
ਜੀਵਣਾ ਮੁਹਾਲ ਏ ਬੁਰਾ ਸਾਡਾ ਹਾਲ ਏ।
ਕੋਠੜੇ ਬਣਾਏ ਸੀ ਜੋ ਉਹ ਵੀ ਡੇਗੀ ਜਾਂਵਦੇ ਨੇ,
ਗਲਦੀ ਨਹੀਂ ਦਾਲ ਏਥੇ ਯਾਰੋ ਏਹ ਕਮਾਲ ਏ।
ਭਰ ਭਰ ਥਕ ਗਏ ਕਲੇਮ ਨੇ ਪੰਜਾਬ ਵਾਲੇ,
ਗੌਰਮਿੰਟ ਕਰੀ ਜਾਂਦੀ ਟਾਲ ਤੇ ਮਟਾਲ ਏ।
ਲਾਰਾ ਲੱਪਾ ਲਾਈ ਰਖਣ ਝੂਠੇ ਤੇ ਮੁਕਾਲੇ ਹਰ ਨੂੰ,
ਚੋਰਾਂ ਦਾ ਇਹ ਰਾਜ ਨਹੀਂ ਰਹੇਗਾ ਚਲੰਤ ਏ।
ਬਸੰਤ ਦੀ ਬਹਾਰ ਆਈ ਅਮੀਰਾਂ ਦੀਆਂ ਕੋਠੀਆਂ ਤੇ,
ਖੋਖਿਆਂ ਤੇ ਛਪਰਾਂ ਲਈ ਕਾਹਦੀ ਇਹ ਬਸੰਤ ਏ।
ਪੰਜਾਬ ਚੋਂ ਬਰਬਾਦ ਹੋਕੇ ਆਏ ਹਿੰਦੁਸਤਾਨ ਵਿਚ,
ਏਥੇ ਸਾਡੇ ਰਹਿਣ ਲਈ ਕੋਈ ਪੱਕਾ ਤੇ ਮਕਾਨ ਨਹੀਂ।
ਜੇ ਮਾੜਾ ਜਿਹਾ ਮਿਲ ਵੀ ਮਕਾਨ ਕਿਤੇ ਗਿਆ ਕੋਈ,
ਦੇਣ ਲਈ ਕਰਾਇਆ ਫਿਰ ਜੁਸੇ ਸਾਡੇ ਜਾਨ ਨਹੀਂ।
ਕੰਮ ਲਈ ਦੁਕਾਨ ਨਹੀਂ ਖਾਣ ਤੇ ਹੰਡਾਨ ਨਹੀਂ,
ਜਿਉਣ ਤੇ ਜਹਾਨ ਨਹੀਂ ਮਰਨ ਲਈ ਤੁਫ਼ਾਨ ਨਹੀਂ।

੭੧