ਪੰਨਾ:ਭਰੋਸਾ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਲੂ ਸਿਧਾ ਕਰ ਸੱਭ ਲੀਡਰ ਸਾਥੋਂ ਲਾਂਭੇ ਹੋਏ,
ਆਗੂਆਂ ਪਖੰਡੀਆਂ ਦਾ ਸੱਚਾ ਕੋਈ ਐਲਾਨ ਨਹੀਂ।
ਪੁਛਦਾ ਨਾਂ ਕੋਈ ਸਾਨੂੰ ਸੜਕਾਂ ਤੇ ਰੁਲਦਿਆਂ ਨੂੰ,
ਨਖਸਮੀ ਆਜ਼ਾਦੀ ਵਿਚ ਭੁਖਾ ਜੀਆ ਜੰਤ ਏ।
ਹਫ਼ਤੇ 'ਚ ਚਾਰ ਦਿਨ ਬਲੈਕ ਲੈ ਕੇ ਖਾਵਨੇ ਹਾਂ,
ਸਾਡੇ ਭਾਣੇ ਖੁਸ਼ੀ ਦੀ ਏਹ ਕਾਹਦੀ ਏਹ ਬਸੰਤ ਏ।

ਹੋ ਗਏ ਆਜ਼ਾਦ ਸਾਰੇ ਮਿਲ ਗਈ ਆਜ਼ਾਦੀ ਸਾਨੂੰ,
ਵਾਲੀ ਏ ਨਾ ਵਾਰਸ ਏ ਸੈਨ ਏ ਨਾ ਸਾਕ ਏ।
ਧਕਿਆਂ ਤੇ ਧਕੇ ਸਾਨੂੰ ਪੈਂਦਿਆਂ ਨਾ ਵਾਰ ਆਉਂਦੀ,
ਫਿਰ ਵੀ ਨਾ ਸਾਡੇ ਵਿਚ ਰਤੀ ਇਤਫਾਕ ਏ।
ਲੜਨਾ ਤੇ ਭਿੜਨਾ ਬਹਾਦਰੀ ਨੂੰ ਸਮਝ ਬੈਠੇ,
ਦੁਖ ਸੁਖ ਵੰਡਨਾ ਦੂਹਾਂ ਤੁਸੀਂ ਖਾਕ ਏ।
ਹਿੰਦੂ ਸਿਖੋ ਹੋਸ਼ ਕਰੋ ਬਣੋ ਨਾ ਤਮਾਸ਼ ਬੀਨ,
ਕਿਉਂ ਨਹੀਂ ਇਤਫਾਕ ਕਰਦੇ ਕੀ ਇਹ ਮਜ਼ਾਕ ਏ।

ਅਜ ਤੋਂ ਇਹ ਪ੍ਰਣ ਕਰੋ ਰਹਵਾਂਗੇ ਪਿਆਰ ਨਾਲ,
ਕਟਸੀ ਮੁਸੀਬਤਾਂ ਵਾਹਿਗੁਰੂ ਬੇ ਅੰਤ ਏ।
ਪੰਜਾਬੀਆਂ ਮੰਨੇ ਇਕ ਦਿਨ ਸੱਚ ਨੋ,
ਚਲ ਕੇ ਮਨਾਵਣੀ ਲਾਹੌਰ ’ਚ ਬਸੰਤ ਏ।

੭੨