ਪੰਨਾ:ਭਰੋਸਾ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਲਾ ਕਰੇ ਗੁਰੂ ਸਭ ਦਾ ਸਦਾ ਕਰਨ ਅਰਦਾਸ।
ਜੋ ਜੀ ਆਏ ਰਾਜ਼ੀ ਜਾਏ ਪੂਰੀ ਹੋਵੇ ਆਸ।

——


ਰੰਗ ਵਿਚ ਭੰਗ ਸੀ ਪਾਂਵਦੇ ਦੋਖੀ ਥਾਣੇਦਾਰ।
ਗੰਗਾ ਦਾਸ ਦੇ ਵੈਰੀਆਂ ਨੂੰ ਹਰ ਪਾਸੋਂ ਫਿਟਕਾਰ।
ਗੁੰਡ ਦੇ ਥਾਣੇਦਾਰ ਦਾ ਤੋੜਿਆ ਸੀ ਹੰਕਾਰ।
ਜ਼ਬਰ ਤੋਂ ਜ਼ੀਰੋ ਕਰ ਦਿਤੀ ਮੋਰਤ ਆਣੀ ਨਾਰ।
ਸਿਧੇ ਰਾਹ ਤੇ ਆ ਗਏ ਖਾਂਦੇ ਸੀ ਜੋ ਖ਼ਾਰ।
ਕੀ ਪਰਵਾਹ ਸੀ ਫਕਰਾਂ ਰਬ ਜਿਨ੍ਹਾਂ ਦਾ ਯਾਰ।
ਐਸ਼ਾਂ ਨਹੀਂ ਸੀ ਚਾਂਹਵੰਦੇ ਕਰਨਾ ਵਿਚ ਸੰਸਾਰ।
ਚੂੰਢੀ ਆਟਾ ਫਕ ਕੇ ਕਈ ਦਿਨ ਦੇਣ ਗੁਜ਼ਾਰ।
ਡਿਉਟੀ ਦੇਣੀ ਭੁਲ ਗਏ ਰਬ ਦੇ ਵਿਚ ਪਿਆਰ।
ਨਾਮ ਖ਼ੁਮਾਰੀ ਚੜ੍ਹ ਗਈ ਬੈਠੇ ਚੌਂਕੜ ਮਾਰ।
ਸੁਦਾਮੇਂ ਦੇ ਜਿਉਂ ਕਿਰਸ਼ਨ ਜੀ ਦਿਤੇ ਮਹਲ ਉਸਾਰ।
ਪ੍ਰਹਿਲਾਦ ਭਗਤ ਲਈ ਧਾਰਿਆ ਨਰ ਸਿੰਘ ਸੀ ਜਿਉਂ ਅਵਤਾਰ।
ਦਰੋਪਤੀ ਖਾਤਰ ਸ਼ਾਮ ਨੇ ਜਿਓਂ ਭੇਜੇ ਚੀਰ ਹਜ਼ਾਰ।
ਇਸ ਤਰ੍ਹਾਂ ਗੰਗਾ ਦਾਸ ਦੀ ਨੌਕਰੀ ਦੇ ਦਾਤਾਰ।

––––


ਨੌਕਰੀ ਛਡ ਪੁਲਸ ਦੀ ਹੋ ਗਏ ਸਨਤ ਫਕੀਰ।
ਸ਼ਿਰੀਮਾਨ ਸੁਖਦੇਵ ਸ਼ਾਹ ਧਾਰ ਲਏ ਗੁਪੀਰ।

੭੪