ਪੰਨਾ:ਭਰੋਸਾ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੁਨੀਆਂ ਤੇ ਉਸ ਰਬ ਨੇ ਭੇਜਿਆ ਗੁਰੁ ਸਫੀਰ।
ਬਾਣੀ ਦਾ ਪਰਚਾਰ ਹੈ ਸੇਵਕਾਂ ਲਈ ਅਕਸੀਰ।
ਦੂਈ ਅਤੇ ਦਵੇਤ ਨੂੰ ਜੋ ਕਰਦਾ ਲੀਰੋ ਲੀਰ।
ਬਾਬੇ ਦੇ ਦਰਬਾਰ 'ਚ ਆਵਨ ਸ਼ਾਹ ਵਜ਼ੀਰ।
ਉਸਤਤ ਉਸ ਦੀ ਗਾਂਵਦੇ ਕਥਕ ਕਵੀ ਗੰਬੀਰ।
ਬਤੀ ਸਾਲ ਚਲਾਂਵਦੇ ਰਹੇ ਗੱਦੀ ਬੇ ਨਜ਼ੀਰ।
ਭੰਡਾਰੇ ਵਰਤਨ ਗੁਰਾਂ ਦੇ ਖਾਨ ਗ਼ਰੀਬ ਅਮੀਰ।
ਆਖਰ ਟਾਂਕ ਤਸੀਲ 'ਚ ਛਡਿਆ ਉਹਨਾਂ ਸਰੀਰ।
ਟਕਾਣਾ ਬਣਿਆ ਉਹਨਾਂ ਦਾ ਨੂਰੀ ਇਕ ਤਸਵੀਰ।
ਧੂੜੀ ਉਸ ਅਸਥਾਨ ਦੀ ਹਰਦੀ ਸੀ ਹਰ ਪੀੜ।
ਉਥੇ ਆ ਸਨ ਝੁਕਦੇ ਦੇਸ਼ ਦੇ ਆਲਮਗ਼ੀਰ।

––––


ਪੰਜਾਬ ਤੇ ਹੋਣੀ ਵਰਤ ਗਈ ਹੋਣੀ ਹੈ ਬਲਵਾਨ।
ਪਰਲੋ ਆ ਗਈ ਜ਼ੁਲਮ ਦੀ ਕੰਬ ਗਿਆ ਅਸਮਾਨ।
ਧੋਖੇ ਦੇ ਨਾਲ ਆਗੂਆਂ ਵੰਡਿਆ ਹਿੰਦੁਸਤਾਨ।
ਟੁਕੜੇ ਟੁਕੜੇ ਕਰ ਦਿਤੇ ਹਿੰਦੂ ਮੁਸਲਮਾਨ।
ਡਿਠੇ ਗੀਤਾ ਗਰੰਥ ਨੇ ਰੁਲਦੇ ਪਏ ਕੁਰਾਨ।
ਦੇਵੀਆਂ ਖਸ ਖਸ ਲੈ ਗਏ ਜ਼ੋਰੀ ਬੇਈਮਾਨ।
ਮੰਦਰ ਗੁਰੂਦੁਆਰਿਆਂ ਦੇ ਕੀਤੇ ਗਏ ਅਪਮਾਨ।
ਮਾਰ ਛੁਰੇ ਸੀ ਮਾਰਿਆ ਇਨਸਾਨਾਂ ਇਨਸਾਨ।

੭੫