ਪੰਨਾ:ਭਰੋਸਾ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੂਕ ਸੁਟੇ ਸੀ ਜ਼ਾਲਮਾਂ ਅੱਗਾਂ ਲਾ ਮਕਾਨ।
ਲੁਟਿਆ ਗਿਆ ਹਰ ਬਸ਼ਰ ਦਾ ਵਸਦਾ ਇਕ ਜਹਾਨ।
ਕਈਆਂ ਨੂੰ ਵਢ ਗਡਿਆਂ ’ਚ ਕੀਤਾ ਗਿਆ ਵੈਰਾਨ।
ਮਹਿਸੂਮ ਮਾਵਾਂ ਦੇ ਬਚੜੇ ਪਾਣੀ ਨੂੰ ਤਰਸਾਨ!
ਉਜਾੜ ਪੁਜਾੜ ਕੇ ਵਸਦਿਆਂ ਮਜ਼ੇ ਕਰਨ ਸ਼ੈਤਾਨ।
ਕਰ ਛਡੇ ਬੇ ਘਰ ਲੋਕ ਨੇ ਔਤਰੇ ਪਾਕਿਸਤਾਨ।
ਟਾਂਕ ਧਰਮ ਦੀ ਨਗਰੀ ਡੇਹਰੇ ਵਾਲ ਦੀ ਜਾਨ।
ਜਿਥੇ ਲਖਾਂ ਆਨ ਕੇ ਲਖਾਂ ਕਰਦੇ ਦਾਨ।
ਸਾਲ ਬਸਾਲੀ ਲਗਦੇ ਸੀ ਸ਼ਾਨਦਾਰ ਦੀਵਾਨ।
ਭੰਡਾਰੇ ਸੀਗੇ ਵਰਤਦੇ ਲੋਕੀ ਰਜ ਰਜ ਖਾਨ।
ਜ਼ਿੰਦਾ ਦਿਲ ਦੀ ਬੇਨਤੀ ਹੇ ਸਚੇ ਭਗਵਾਨ।
ਬਾਬਾ ਗੰਗਾ ਦਾਸ ਦੇ ਲੈ ਚਲ ਫਿਰ ਅਸਥਾਨ।

−−−−

੭੬