ਪੰਨਾ:ਭਰੋਸਾ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਠ ਹਜ਼ਾਰੀ ਫੌਜ ਨੇ ਕਈ ਲਖ ਬਚਾਏ ਦੁਖੀਏ।
ਗ਼ਲਾਮੀਂ ਦੀ ਜ਼ੰਜੀਰ 'ਚ ਆਜ਼ਾਦ ਕਰਾਏ ਦੁਖੀਏ।
ਚੜ੍ਹਦੀ ਕਲਾਂ 'ਚ ਆ ਗਿਆ ਉਹ ਵਹਿਗਰੂ ਦਾ ਖਾਲਸਾ।
ਵੈਰੀਆਂ ਤੇ ਛਾ ਗਿਆ ਉਹ ਵਹਿਗੁਰੂ ਦਾ ਖਾਲਸਾ।
ਕਾਬਲ ਤੋਂ ਲੈ ਕੇ ਦਿਲੀ ਤਕ ਉਸ ਖ਼ੂਬ ਟਕਰ ਲਾਈ ਸੀ।
ਅੱਠ ਹਜ਼ਾਰੀ ਫੌਜ ਨੇ ਦਿਲੀ ਤੇ ਫਤਹੇ ਪਾਈ ਸੀ।
ਜੱਸਾ ਸਿੰਘ ਇਕ ਸੂਰਮਾ ਪੰਜਾਬ ਦਾ ਸਰਦਾਰ ਸੀ।
ਅਨਖੀਲੜੇ ਇਨਸਾਨ ਤੋਂ ਕੰਬਦਾ ਸੰਸਾਰ ਸੀ।
ਰਾਮ ਗੜ੍ਹ ਬਣਵਾ ਲਿਆ ਇਕ ਕਿਲ੍ਹਾ ਆਲੀ ਸ਼ਾਨ ਸੀ।
ਕਿਲ੍ਹੇ ਉਤੇ ਸੂਰਮੇਂ ਨੂੰ ਸਭ ਤੋਂ ਵਡਾ ਮਾਨ ਸੀ।
ਦਾਨੀਏਂ ਅਨਖੀਲੜੇ ਦੀ ਰਬ ਵਧਾਈ ਸ਼ਾਨ ਸੀ।
ਬਾਦਸ਼ਾਹੀ ਆਪਣੀ ’ਚ ਲਖਾਂ ਕਰਦਾ ਦਾਨ ਸੀ।
ਤੇਰੇ ਜਿਹੇ ਉਪਕਾਰੀਏ ਦੀ ਹਿੰਦ ਅੰਦਰ ਥੋੜ ਹੈ।
ਦੇਸ਼ ਦੇ ਸੁਧਾਰਨੇ ਲਈ ਫੇਰ ਤੇਰੀ ਲੋੜ ਹੈ।

੭੮