ਪੰਨਾ:ਭਰੋਸਾ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਰੋਸਾ

ਬੰਦੇ ਨੂੰ ਰਬ ਨੇ ਏਸੇ ਲਈ ਹੈ ਘਲਿਆ।
ਭਲਾ ਕਰ ਜਾ ਦੁਨੀਆਂ ਤੇ ਮਾਨਸ ਤੂੰ ਭਲਿਆ।

ਮਾਤਾ ਪਿਤਾ ਦੀ ਤੂੰ ਸੇਵਾ ਕਰੀਂ।
ਬਿਨਾ ਆਗਿਆ ਕਦਮ ਇਕ ਨਾ ਧਰੀਂ।

ਕਰੀਂ ਨਾਮ ਪੈਦਾ ਅਣਖ ਪਾਲ ਦੱਸੀਂ।
ਮਜਲਸ ਬੁਰੀ ਵਿਚ ਕਦੇ ਨਾ ਤੂੰ ਫੱਸੀਂ।

ਅਵਤਾਰਾਂ ਦੀ ਬੰਦਿਆ! ਕਰੀਂ ਤੂੰ ਗ਼ੁਲਾਮੀ।
ਧੁਰੋਂ ਆਈ ਬਾਣੀ ਨੂੰ ਦੇਵੀਂ ਸਲਾਮੀ।

ਕਰੀਂ ਦਾਨ ਆਪਣੀ ਕਮਾਈ ਦੇ ਵਿਚੋਂ।
ਤਾਂ ਪਾਵੇਂਗਾ ਰੁਤਬਾ ਸਚਾਈ ਦੇ ਵਿਚੋਂ।