ਪੰਨਾ:ਭਰੋਸਾ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਦੇਸ਼ ਲਈ ਹਸ ਮਰੀਆਂ ਸਨ।
ਉਹ ਖੋਟੀਆਂ ਨਹੀਂ ਉਹ ਖਰੀਆਂ ਸਨ।
ਉਹਨਾਂ ਨੂੰ ਆਨ ਪਿਆਰੀ ਸੀ।
ਜਿੰਦ ਆਨ ਧਰਮ ਤੋਂ ਵਾਰੀ ਸੀ।
ਉਹ ਦੇਸ਼ ਪਿਆਰ ਤੇ ਭੁਲੀਆਂ ਸਨ।
ਬਨਬਾਸਾਂ ਦੇ ਵਿਚ ਰੁਲੀਆਂ ਸਨ।
ਉਹਨਾਂ ਨੂੰ ਪਤੀ ਪਿਆਰਾ ਸੀ।
ਸੀ ਜੀਵਨ ਮਿਥਿਆ ਸਾਰਾ ਸੀ।
ਵਿਚ ਸਿਫਤ ਉਹਨਾਂ ਦੇ ਭਾਰੀ ਸੀ।
ਉਹ ਪਤੀ ਬਰਤਾ ਇਕ ਨਾਰੀ ਸੀ।
ਜ਼ਾਲਮ ਲਈ ਤੇਜ਼ ਕਟਾਰੀ ਸੀ।
ਉਸ ਵਿਗੜੀ ਕੌਮ ਸੰਵਾਰੀ ਸੀ।
ਭਾਰਤ ਦੀ ਨਾਰੀ ਭਾਰਤ ਦੀ ਹੁਣ ਸ਼ਾਨ ਬਣਾ।
ਏਸ ਬੇਗ਼ੈਰਤ ਫੈਸ਼ਨ ਨੂੰ ਹੁਣ ਤੀਲੀ ਲਾ।

੧੮