ਪੰਨਾ:ਭਰੋਸਾ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਿਦਕ ਸਿਖੀ ਤੇ ਤੁਲ ਖਲੋਤੇ,
ਪੰਥ ਵੀ ਏਦਾਂ ਰਾਜ਼ੀ ਏ।


(ਗੁਰੂ ਗੋਬਿੰਦ ਸਿੰਘ ਦੇ ਫਰਜ਼ੰਦਾਂ ਨੂੰ ਰੋਹਬ ਨਾਲ ਵਜੀਦਾ ਕਹਿੰਦਾ ਏ)


ਕਹੇ ਵਜੀਦਾ ਸੁਣ ਲਓ ਸਿੰਘੋ,
ਮਿਲ ਲਓ ਜਿਸਨੂੰ ਮਿਲਨਾ ਜੇ।
ਛੱਡ ਲਓ ਹੋਰ ਜੈਕਾਰੇ ਮੁੜ ਕੇ,
ਮੌਤ ਦੇ ਹੜ੍ਹ ਵਿਚ ਠਿਲਨਾ ਜੇ।
ਜਿਸ ਸੀਨੇ ਨਾਲ ਗਜਦੇ ਓ,
ਉਸ ਸੀਨੇ ਮੁੜ ਨਾ ਹਿਲਨਾ ਜੇ।
ਕਰ ਲਓ ਦੀਨ ਇਸਲਾਮ ਕਬੂਲ,
ਦੁਨੀਆਂ ਤੇ ਜੇ ਖਿਲਨਾ ਜੇ।


(ਛੋਟ ਸਾਹਿਬਜ਼ਾਦੇ ਜਵਾਬ ਦੇਦੇਂ ਹਨ)



ਬੇ ਗ਼ੈਰਤ ਓ ਸੁਣ ਵਜੀਦੇ,
ਬਾਲਾਂ ਤੇ ਦਮ ਭਰਨਾਂ ਚਾਹਨਾਂ ਏਂ।
ਔਰੰਗਜ਼ੇਬ ਦੇ ਵਾਂਗੂ ਜ਼ਾਲਮ,
ਪਾਪ ਦੀ ਪੌੜੀ ਚੜ੍ਹਨਾਂ ਚਾਹਨਾਂ ਏਂ।

੮੩