ਪੰਨਾ:ਭਰੋਸਾ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇਗਾਂ ਵਿਚ ਉਬਾਲੇ ਖਾਕੇ,
ਤਿਆਗ ਦਿਤਾ ਘਰ ਬਾਰਾਂ ਨੂੰ।
ਦਾਸ ਮਤੀ ਦੇ ਸਿਰ ਦੇ ਉਤੇ,
ਚਲੇ ਸੂਬਿਆ ਆਰੇ ਸਨ।
ਤਾਰੂ ਸਿੰਘ ਦੇ ਨਾਲ ਰੰਬੀਆਂ,
ਗਏ ਸੀਸ ਉਤਾਰੇ ਸਨ।
ਪੰਜ ਪਿਆਰੇ ਚਾਲੀ ਮੁਕਤੇ,
ਹੋ ਸ਼ਹੀਦ ਗਏ ਸਾਰੇ ਸਨ।
ਮਾਵਾਂ ਪੁੱਤਰ ਸਿਖੀ ਉਤੇ,
ਸ਼ਹੀਦ ਗੰਜ ਤੇ ਵਾਰੇ ਸਨ।
ਸੂਬਿਆ ਤੂੰ ਵੀ ਅੰਮ੍ਰਿਤ ਛਕ ਕੇ,
ਸਿਖੀ ਵੇਖ ਨਜ਼ਾਰਾ ਏ।
ਅੰਮ੍ਰਿਤ ਛਕ ਕੇ ਤੂੰ ਵੀ ਕਹੇਂਗਾ,
ਸਿਖੀ ਧਰਮ ਪਿਆਰਾ ਏ।


(ਸੁਚਾ ਨੰਦ ਵਜ਼ੀਰ ਸੂਬੇ ਨੂੰ ਕਹਿੰਦਾ ਏ)



ਸੁਚਾ ਨੰਦ ਸੂਬੇ ਨੂੰ ਆਖੇ,
ਗਲਾਂ ਤੂੰ ਕਿਉਂ ਸੁਣੇਂ ਸੁਣਾਵੇਂ।
ਪੁਤਰ ਸਪਾਂ ਦੇ ਮਿਤਰ ਨਹੀਂ ਬਣਦੇ,
ਚੁਲੀਆਂ ਦੁਧ ਪਿਲਾ ਤੂੰ ਭਾਵੇਂ।

੮੫