ਪੰਨਾ:ਭਰੋਸਾ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(ਸਿੰਘ ਜਵਾਬ ਦੇਂਦੇ ਹਨ)

ਗੰਗੂ ਬਾਹਮਣ ਨਿਮਕ ਹਰਾਮੀ,
ਬੇਦੋਸਾ ਫੜਵਾਇਆ ਏ।
ਸੂਬੇ ਸਣੇ ਤੇ ਤੇਰਾ ਨਾਲੇ,
ਬੂਟ ਪਟ ਸੁਟਾਇਆ ਏ।

(ਸੂਬਾ ਕਹਿਰ ਵਿਚ ਆਉਂਦਾ ਏ)


ਗੁਸੇ ਨਾਲ ਵਜੀਦਾ ਕਹਿੰਦਾ,
ਨਾਂ ਜਾਣਾ ਸ਼ਾਹ ਮਾਦਾਂ ਨੂੰ।
ਲੈ ਚਲੋ ਮੈਦਾਨ ਖੁਲ੍ਹੇ ਵਿਚ,
ਕਹਿੰਦਾ ਇਹ ਜਲਾਦਾਂ ਨੂੰ।

(ਕਾਜ਼ੀਆਂ ਫਤਵੇ ਲਾਣੇ)



ਕੋਈ ਕਹੇ ਵਿਚ ਜ਼ਮੀਨ ਤੇ ਗਡ ਕੇ,
ਕੁਤਿਆਂ ਤੋਂ ਪੜਵਾਇਆ ਜਾਏ।
ਕੋਈ ਕਹੇ ਪਹਾੜ ਦੇ ਉਤੋਂ,
ਦੁਹਾਂ ਨੂੰ ਗਿਰਵਾਇਆ ਜਾਏ।
ਕੋਈ ਕਹੇ ਜੀ ਵਾਂਗ ਗੰਨੇ ਦੇ,
ਵੇਲਣੇ ਵਿਚ ਪਿੜਵਾਇਆ ਜਾਏ।

੮੬