ਪੰਨਾ:ਭਰੋਸਾ.pdf/86

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਰਹੰਦ ਦੇ ਕਾਜ਼ੀ ਫ਼ਤਵਾ ਲਾਇਆ,
ਕੰਧਾਂ ਵਿਚ ਚਿਣਵਾਇਆ ਜਾਏ।

(ਸੂਬਾ ਐਲਾਨ ਕਰਦਾ ਏ ਜਲਾਦਾਂ ਨੂੰ)



ਸੂਬੇ ਜਾਂ ਇਹ ਐਲਾਨ ਸੁਣਾਇਆ,
ਟੋਰ ਜਲਾਦ ਲੈ ਜਾਂਦੇ ਨੇ।
ਮੌਤ ਖੜੀ ਰਾਹ ਤੱਕਦੀ ਅਗੋਂ,
ਕਦੋਂ ਜਲਾਦ ਲਿਆਂਦੇ ਨੇ।
ਪੰਥਕ ਉਹ ਪਰਵਾਨੇ ਓਦੋਂ,
ਮਰਨੋਂ ਨਾ ਘਬਰਾਂਦੇ ਨੇ।
ਘੜ ਘੜ ਕੇ ਉਹ ਇਟਾਂ ਰਾਜ,
ਗਾਰੇ ਨਾਲ ਲਗਾਂਦੇ ਨੇ।
ਕੱਚੀ ਪੱਕੀ ਪਰਖਣ ਲਈ,
ਇਟ ਨਾਲ ਇਟ ਖੜਕਾਂਦੇ ਨੇ।
ਸਿਖੀ ਫ਼ਰਜ਼ ਸਮਝ ਕੇ ਲਾਲ,
ਨੀਂਹ ਤੇ ਪੈਰ ਟਿਕਾਂਦੇ ਨੇ।
ਜ਼ੋਰਾਵਰ ਤੇ ਫ਼ਤਹਿ ਸਿੰਘ,
ਜੈਕਾਰੇ ਖ਼ੂਬ ਗਜਾਂਦੇ ਨੇ।
ਹੁੰਦਾ ਵੇਖ ਜ਼ੁਲਮ ਇਹ ਲੋਕੀ,
ਮੂੰਹ ਵਿਚ ਉਂਗਲਾਂ ਪਾਂਦੇ ਨੇ।

੮੭