ਪੰਨਾ:ਭਰੋਸਾ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜ਼ਮੀਨ ਅਸਮਾਨ ਸੀ ਕੰਬਣ ਲਗਾ,
ਪੰਛੀ ਵੀ ਕੁਰਲਾਂਦੇ ਨੇ।
ਉਸਾਰੀ ਦੇ ਵਿਚ ਲਾਲ ਸ਼ਹੀਦੀ,
ਜਪੁਜੀ ਪੜ੍ਹਦੇ ਜਾਂਦੇ ਨੇ।
ਤਨ ਮਨ ਵਾਰ ਪੰਥ ਦੇ ਉਤੋਂ,
ਸਿਖੀ ਫ਼ਰਜ਼ ਨਿਭਾਂਦੇ ਨੇ।
ਤੇਰਾ ਭਾਣਾ ਮੀਠਾ ਲਾਗੇ,
ਮੂੰਹੋਂ ਜਾਂਦੇ ਗਾਂਦੇ ਨੇ।
ਖ਼ੂਨ ਨਚੋੜ ਦੀਵਾਰ ਲਿਆ ਸੀ,
ਤਰਸ ਨਾ ਆਇਆ ਰਾਜਾਂ ਨੂੰ।
ਦਸਮ ਗੁਰੂ ਦੇ ਸਾਹਿਬਜ਼ਾਦੇ,
ਛਡ ਚਲੇ ਉਹ ਤਾਜਾਂ ਨੂੰ।

(ਗਲ ਗਲ ਦੀਵਾਰ ਹੋ ਜਾਣ ਤੇ ਸੂਬਾ ਲਾਲਾਂ ਨੂੰ ਕਹਿੰਦਾ ਏ)


ਸੂਬੇ ਆਖਿਆ ਅਜੇ ਜੇ ਵੇਲਾ,
ਕਰ ਲਓ ਦੀਨ ਕਬੂਲ ਤੁਸੀਂ।
ਜਪੁਜੀ ਸਾਹਿਬ ਨੂੰ ਛੱਡ ਕੇ ਸਿਖੋ,
ਕਲਮਾਂ ਪੜ੍ਹੋ ਰਸੂਲ ਤੁਸੀਂ।

(ਸਾਹਿਬਜ਼ਾਦੇ ਜ਼ਾਲਮ ਸੂਬੇ ਨੂੰ ਜਵਾਬ ਦੇਂਦੇ ਨੇ)



ਹੋ ਜਾ ਦੂਰ ਅਖਾਂ ਤੋਂ ਸੂਬੇ,
ਗੁਰਬਾਣੀ ਗੁਰੂ ਗਰੰਥ ਹੈ ਸੱਚਾ।

੮੮