ਪੰਨਾ:ਭਰੋਸਾ.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇਰਾ ਦੀਨ ਇਸਲਾਮ ਪਖੰਡੀ,
ਦੁਨੀਆਂ ਤੇ ਸਿਖ ਪੰਥ ਹੈ ਸੱਚਾ।
ਅਗੇ ਵੀ ਕਈ ਝਖੜ ਝੁਲੇ,
ਸਿੰਘ ਕਦੇ ਨਾ ਡੋਲੇ।
ਕੁਰਬਾਨੀ ਤੇ ਜਦ ਤੁਲ ਖਲੋਂਦੇ,
ਮਾਸਿਉਂ ਹੁੰਦੇ ਤੋਲੇ।
ਸਰਬੰਸ ਵਾਰ ਕੇ ਪੰਥ ਦੇ ਉਤੇ,
ਕਈ ਵਾਰੀ ਗਏ ਘੋਲੇ।
ਤੇਰਾ ਭਾਣਾ ਮੀਠਾ ਲਾਗੇ,
ਸਿਖ ਸਦਾ ਇਹ ਬੋਲੇ।
ਧੜ ਸਾਰਾ ਸੀ ਵਿਚ ਸ਼ਿਕੰਜੇ,
ਗਰਦਨ ਸੀ ਦੀਵਾਰ ਦੇ ਉਤੇ।
ਮਲੇਰ ਕੋਟਲੇ ਰਾਜੇ ਪਾਈ,
ਲਾਅਨਤ ਸੂਬੇਦਾਰ ਦੇ ਉਤੇ।
ਫੜ ਤਲਵਾਰ ਜਲਾਦ ਸਰਹੰਦ ਦੇ,
ਆ ਗਏ ਸੀ ਜਦ ਵਾਰ ਦੇ ਉਤੇ।
ਵਤਨ ਦੇ ਆਸ਼ਕ ਖੇਡ ਗਏ ਫਿਰ,
ਉਸ ਖ਼ੂਨੀ ਤਲਵਾਰ ਦੇ ਉਤੇ।

੮੯