ਪੰਨਾ:ਭਰੋਸਾ.pdf/92

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਓਸ ਰਾਜ ਵਿਚ ਖੁਲ੍ਹੀ ਦਾੜ੍ਹੀ,
ਖ਼ਾਲਸੇ ਦੀ ਸੀ ਲੰਬੀ।
ਏਸ ਰਾਜ ਵਿਚ ਧਾਗੇ ਦੇ ਨਾਲ,
ਖ਼ਾਲਸੇ ਫਿਰਦੇ ਟੰਗੀ।
ਓਸ ਰਾਜ ਵਿਚ ਘਿਓ ਲਾਂਦੇ ਸੀ,
ਹੁਣ ਫ਼ਿਕਸੋ ਤੇ ਗ਼ੌਰ ਏ।
ਓਹ ਰਾਜ ਕੁਝ ਹੋਰ ਸੀ,
ਪਰ ਇਹ ਰਾਜ ਕੁਝ ਹੋਰ ਏ।
ਓਸ ਰਾਜ ਵਿਚ ਸ਼ਰਮ ਧਰਮ,
ਪੰਜਾਬ ਤੇ ਸੀ ਰੁਤਾਂ।
ਏਸ ਰਾਜ ਵਿਚ ਜਿਥੇ ਵੇਖੋ,
ਦੋ ਦੋ ਲਮਕਣ ਗੁੱਤਾਂ।
ਓਹ ਰਾਜ ਸੀ ਜੀ ਆਇਆਂ,
ਏਸ ਰਾਜ ਨੂੰ ਮੋਰ ਏ।
ਓਹ ਰਾਜ ਕੁਝ ਹੋਰ ਸੀ,
ਪਰ ਇਹ ਰਾਜ ਕੁਝ ਹੋਰ ਏ।
ਓਸ ਰਾਜ ਵਿਚ ਘਿਓ ਲਾਂਦੀ ਸੀ,
ਸਿਰ ਮੂੰਹ ਨਾਰੀ ਹਿੰਦੀ।
ਏਸ ਰਾਜ ਵਿਚ ਲਾ ਲਾ ਟੁਰਦੀ,
ਪੌਡਰ, ਸੁਰਖ਼ੀ, ਬਿੰਦੀ।

੯੩