ਪੰਨਾ:ਭਰੋਸਾ.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਓਸੇ ਰਾਜ ਸੀ ਸ਼ਰਮ ਦਾ ਟੁਰਨਾ,
ਹੁਣ ਨਖ਼ਰੇਦਾਰ ਟੋਰ ਏ।
ਓਹ ਰਾਜ ਕੁਝ ਹੋਰ ਸੀ,
ਪਰ ਇਹ ਰਾਜ ਕੁਝ ਹੋਰ ਏ।
ਓਸ ਰਾਜ ਦੀ ਵੈਰੀਆਂ ਤਾਈ,
ਸੂਰਮੇ ਪਾਂਦੇ ਧਰੂਆ।
ਏਸ ਰਾਜ ਬਹਾਦਰ ਏਡੇ,
ਮਰਦਾ ਨਹੀਂ ਇਕ ਚੂਹਾ।
ਓਦੋਂ ਖ਼ਾਲਸ ਤਾਕਤੀ ਘਿਓ ਸੀ,
ਡਾਲਡੇ ਹਥ ਹੁਣ ਡੋਰ ਏ।
ਓਹ ਰਾਜ ਕੁਝ ਹੋਰ ਸੀ,
ਪਰ ਇਹ ਰਾਜ ਕੁਝ ਹੋਰ ਏ।
ਓਸ ਰਾਜ ਵਿਚ ਪੱਗਾਂ ਹੈਸਨ,
ਮਹਿਫ਼ਲਾਂ ਦੀ ਇਕ ਸ਼ਾਨ।
ਏਸ ਰਾਜ ਵਿਚ ਸਿਰ ਨੰਗੇ,
ਜਾਂ ਖਰਲ ਟੋਪੀ ਪਰਧਾਨ।
ਓਸ ਰਾਜ ਵਿਚ ਫਾਕੇ ਨਹੀਂ ਸੀ,
ਬਚਣਾਂ ਹੁਣ ਕਠੋਰ ਏ।
ਓਹ ਰਾਜ ਕੁਝ ਹੋਰ ਸੀ,
ਪਰ ਇਹ ਰਾਜ ਕੁਝ ਹੋਰ ਏ।

੯੪