ਪੰਨਾ:ਭਰੋਸਾ.pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਓਸ ਰਾਜ ਮਕਾਨ ਦੁਕਾਨ,
ਸੀਗੇ ਆਪਣੇ ਉਕੋ।
ਕਰਾਯਾ ਦਿਉ ਏਸ ਰਾਜ,
ਨਹੀਂ ਟਿੰਡ ਫੂੜ੍ਹੀ ਝਬ ਚੁੱਕੋ।
ਓਸ ਰਾਜ ਸੀ ਖੁਲ੍ਹੇ ਕੋਠੇ,
ਏਸ ਰਾਜ ਜਿਉਂ ਗੋਰ ਏ।
ਓਹ ਰਾਜ ਕੁਝ ਹੋਰ ਸੀ,
ਇਹ ਰਾਜ ਕੁਝ ਹੋਰ ਏ।
ਓਸ ਰਾਜ ਵਿਚ ਕਣਕ ਚੌਲਾਂ ਦਾ,
ਬਿਲਕੁਲ ਨਹੀਂ ਸੀ ਘਾਟਾ।
ਏਸ ਰਾਜ ਡੰਗ ਇਕ ਦਾ ਮਿਲਦਾ
ਢਾਈ ਛਟਾਂਕਾਂ ਆਟਾ।
ਓਹ ਵੀ ਸ਼ਕਰਕੰਦੀ ਦਾ,
ਖਾ ਜੁਸੇ ਛਿੜਦੀ ਝੌਰ ਏ।
ਓਹ ਰਾਜ ਕੁਝ ਹੋਰ ਸੀ,
ਪਰ ਇਹ ਰਾਜ ਕੁਝ ਹੋਰ ਏ।
ਓਸ ਰਾਜ ਵਿਚ ਵੰਡ ਛਕਦੇ ਸੀ
ਬੰਦੇ ਨਹੀਂ ਸੀ ਖੋਟੇ।
ਹੱਕ ਪਰਾਇਆ ਏਸ ਰਾਜ ਵਿਚ
ਖਾ ਖਾ ਹੋ ਗਏ ਮੋਟੇ।

੯੫