ਪੰਨਾ:ਭਰੋਸਾ.pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਓਸ ਰਾਜ ਵਿਚ ਪਿਆਰ ਸੀ,
ਏਸ ਰਾਜ ਵਿਚ ਖੋਰ ਏ।
ਓਹ ਰਾਜ ਕੁਝ ਹੋਰ ਸੀ,
ਪਰ ਇਹ ਰਾਜ ਕੁਝ ਹੋਰ ਏ।
ਓਹ ਰਾਜਾ ਲਾਹੌਰ ਸ਼ਹਿਰ ਵਿਚ
ਹਰ ਇਕ ਨੂੰ ਸੀ ਸਦਦਾ।
ਇਹ ਰਾਜਾ ਹੁਣ ਦਿਲੀਓਂ ਸਾਨੂੰ
ਹੁਜਾਂ ਦੇ ਦੇ ਕਢਦਾ।
ਓਹ ਰਾਜਾ ਸੀ ਦਾਨੀ ਭਾਰਾ,
ਇਹ ਰਾਜਾ ਤੇ ਚੋਰ ਏ।
ਓਹ ਰਾਜ ਕੁਝ ਹੋਰ ਸੀ,
ਪਰ ਇਹ ਰਾਜ ਕੁਝ ਹੋਰ ਏ।
ਓਸ ਰਾਜ ਸੀ ਘਰੋ ਘਰੀ ਸਭ,
ਵੱਸਦੇ ਖੜਕਾਂ ਧੜਕਾਂ ਤੇ।
ਹੁਣ ਵੇਖੋ ਪੰਜਾਬ ਦੇ ਵਾਲੀ,
ਰੁਲਦੇ ਪਏ ਨੇ ਸੜਕਾਂ ਤੇ।
ਓਸ ਰਾਜ ਵਿਚ ਟੈਕਸ ਨਹੀਂ ਸੀ
ਹੁਣ ਭਵਾਂਦਾ ਤੋਰ ਏ।
ਓਹ ਰਾਜ ਕੁਝ ਹੋਰ ਸੀ,
ਪਰ ਇਹ ਰਾਜ ਕੁਝ ਹੋਰ ਏ।

੯੬