ਪੰਨਾ:ਭਰੋਸਾ.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਾਬਾ ਸ੍ਰੀ ਚੰਦ

ਕਲਜੁਗ ਘੋਰ ਅੰਧੇਰ ਵਿਚ ਕਰ ਗਏ ਉਜਾਲਾ।
ਭਰ ਭਰ ਦੇਂਦੇ ਹਰ ਨੂੰ ਸੀਗ ਪ੍ਰੇਮ ਪਿਆਲਾ।
ਮਿਲਦਾ ਓਥੋਂ ਭਗਤੀ ਦਾ ਦਰਜਾ ਆਲਾ।
ਦਰਸ਼ਨ ਕਰਕੇ ਟੁਟਦਾ ਹੰਕਾਰ ਦਾ ਤਾਲਾ।
ਹਟ ਜਾਂਦਾ ਸੀ ਪਾਪ ਦਾ ਹਰ ਦਮ ਦਮ ਪਾਲਾ।
ਦਰ ਤੇ ਬਖ਼ਸ਼ਿਆ ਜਾਂਵਦਾ ਸਭ ਚਿੱਟਾ ਕਾਲਾ।
ਦੁਖਾਂ ਦਰਦਾਂ ਮਾਰਿਆਂ ਦਾ ਸੀ ਰਖਵਾਲਾ।
ਧੰਨ ਧੰਨ ਬਾਬਾ ਸ੍ਰੀ ਚੰਦ ਤੇਰਾ ਸ਼ਾਨ ਨਿਰਾਲਾ।

੯੮