ਪੰਨਾ:ਭਾਈ ਗੁਰਦਾਸ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਖ ਪੁਤ ਪੋਤੇ ਸਵਾ ਲਾਖ ਕੁਭ ਕਰਣ ਮਾਹਿ ਰਾਵਣ ਭਾਇ॥ ਪਵਣ ਬੁਹਾਰੀ ਦੇਇ ਨਿਤ ਇੰਦੂ ਭਰੋ ਪਾਣੀ ਵਡਿਆਈ ਬੈਸੰਤਰੁ ਰਾਸੋਈਆ ਸੂਰਜ ਚੰਦ ਚਰਾਗ ਦੀਪਾਈ ਬਹੁ ਖੁਹਣਿ ਚਤੁਰੰਗ ਦਲ ਦੇਸ ਨ ਵੇਸ ਨ ਕੀਮਤਿ ਪਾਈ ਮਹਾਂ ਦੇਵ ਦੀ ਸੇਵ ਕਰਿ ਦੇਵ ਦਾਨਵ ਰਹਿੰਦੇ ਸਰਣਾਈ ਅਪਜਸ ਲੈ ਦੁਰਮਤਿ ਬੁਰਿਆਈ ॥੩੧॥੧੯॥ ( ਸ )

ਮਹਾਂ ਕਵੀ ਸਿੱਟਿਆਂ ਦੇ ਬੰਨੇ ਵਲ ਨਹੀਂ ਹੀ ਲਗਾ ਹੋਇਆ। ਜਿਸ ਤਰ੍ਹਾਂ ਪਹਿਲਾਂ ਦਸਿਆ ਸੀ ਪਈ ਉਡਾਰੀ ਅਲੰਕਾਰਾਂ ਦੀ ਛਬ ਸਵਾਰਦੀ ਤੇ ਮਹੀਨ ਸਝਾਂ ਦੇ ਅੰਬਰ ਵੀ ਦਿਖਾਂਦੀ ਹੈ । ਅਜਿਹੀਆਂ ਸੋਕੜੇ ਸਾਲਾਂ ਹਨ, ਜਿਨਾਂ ਵਿਚੋਂ ਦੋ ਚਾਰ ਦੀ ਚਮਕ ਹੀ ਕਾਫੀ ਹੈ

ਚਰਣ ਕਮਲ ਵਿਚ ਪਦਮ ਹੈ ਝਿਲ ਮਿਲ ਝਲਕੇ ਵਾਂਗੂੰ ਤਾਰੇ ਦੇ

ਸ਼੍ਰੀ ਕ੍ਰਿਸ਼ਨ ਮਹਾਰਾਜ ਜੰਗਲ ਵਿਚ ਐਡੇ ਉੱਤੇ ਚਰਨ ਟਿਕਾ ਕੇ ਆਰਾਮ ਕਰ ਰਹੇ ਹਨ। ਪਹਿਲਾਂ ਤਾਂ ਪਨਰੋਕਤਿ ਦਾ ਭਾਸ ਆਇਆ ਹੈ। ਇਹ ਹੁੰਦਾ ਹੈ ਇਕ ਚੀਜ਼ ਦਾ ਦਹਰੀ ਵਾਰ ਕਿਹਾ ਜਾਣਾ ਚਰਣ ਕਮਲ ਤੇ ਪਦਮ ਮੁੜ ਮੁੜ ਕਿਹਾ ਹੈ । ਅਸਲ ਵਿਚ ਚਰਣ ਕਮਲ ਵਿਚ ਖਾਸ ਰੇਖਾ ਹੈ ਜੋ ਪਦਮ ਕਹਾਂਦੀ ਹੈ । ਕਵੀ ਨੂੰ ਕਮਲ ਵਿਚ ਇਹ ਕਮਲ ਦਿਸ ਰਿਹਾ ਹੈ । ਪਦਮ ਦੀ ਉਪਮਾ ਆਈ ਹੋ ਤਾਰੇ ਨਾਲ। ਤਾਰਾ ਵੀ ਜਿਹੜਾ ਕੰ ਡਲਕੀ ਕਰਦਾ ਹੈ । ਕਵੀ ਦੀ ਉਡਾਰੀ ਨੂੰ ਦੇਖੀਏ ਤਾਂ ਤਾਰਾ ਪਰਭਾਤੀ ਹੈ । ਬੜੀ ਡਲਕ ਮਾਰਦਾ ਹੈ; ਕੋਈ ਉਹਦ ਲਾਗੇ ਨਹੀਂ ਹੋਦਾ,ਅਧ ਅਸਮਾਨ ਵਿਚ ਆ ਕੇ ਖਤਮ ਹੋ ਜਾਣਾ ਹੈ। ਸਵੇਰ ਚੜ ਆਉਂਦੀ ਹੈ । ਏਧਰ ਭਗਵਾਨ ਦਾ ਪਦਮ ਦੇ ਕੇ ਸ਼ਿਕਾਰੀ ਨੇ ਹਰਣ ਦੀ ਅਖ ਜਾਣ ਕੇ ਤੀਰ ਚਲਾਣਾ ਹੈ । ਆਪ ਨੇ ਆਪਣੇ ਰੂਪ ਵਿਚ ਸਮਾਣਾ ਹੈ । ਇਹ ਗਲ ਦੇਖਣ ਵਾਲੀ ਹੈ ਕਿ ੧੧੦.