ਪੈਰ ਦੀ ਤਲੀ ਦਿਸ ਰਹੀ ਹੈ ਗੋਡੇ ਉੱਤੇ।ਜਿਸਤਰ੍ਹਾਂ ਆਪ ਲੇਟੇ ਹੋਏ ਹਨ, ਓਸ ਤਰ੍ਹਾਂ ਦੋਵੇਂ ਪਿੰਨੀਆਂ ਤੇ ਦੋਵੇਂ ਹੀ ਗੋਡੇ ਨੰਗੇ ਰਹਿੰਦੇ ਹਨ।ਤਨ ਸਿਆਮ ਹੈ ਆਕਾਸ਼ ਜਿਹਾ ਤੇ ਤਾਰਾ ਦਮਕ ਰਿਹਾ ਹੈ, ਪਦਮ ਦਾ, ਅਧ ਅਸਮਾਨ ਵਿਚ, ਪਰਭਾਤੀ ਤਾਰੇ ਵਾਂਗ।
ਪਦਮ, ਤਾਰਾ ਹੈ। ਆਪ ਚੰਦੂ ਬੰਸੀ ਹਨ, ਜਾਂ ਚੰਦ ਹਨ। ਚੰਦ ਨਾਲ ਰੋਹਣੀ ਤਾਰਾ ਰਹਿੰਦਾ ਹੈ।
ਬੱਧਕ ਆਯਾ ਭਾਲਦਾ ਮਿਰਗੇ ਬਾਣ ਜਾਣ ਲੈ ਮਾਰ
ਸ਼ਿਕਾਰੀ ਨੇ ਹਰਣ ਦੀ ਅਖ ਚਮਕਦੀ ਸਮਝੀ ਤੇ ਤੀਰ ਨੇ ਦੀ ਮਾਰ ਦਿੱਤਾ। ਮਿਰਗ ਦੀ ਅੱਖ ਦਾ ਤਾਰਾ ਬੱਧਕ ਨੂੰ ਦਿਸਿਆ ਹੈ, ਜਿਹੜਾ ਤਾਰੇ ਵਾਂਗ ਝਿਲ ਮਿਲ ਕਰ ਰਿਹਾ ਹੈ। ਘੁਸਮੁਸੇ ਦਾ ਵੇਲਾ ਹੈ, ਲਿਸ਼ਕਣ ਵਾਲੀ ਚੀਜ਼ ਦੇ ਕਾਰਨ ਭਾਣਾ ਵਰਤ ਗਿਆ। ਧਰਤੀ ਤੇ ਚੰਦ ਅਲੋਪ ਹੋ ਹਨੇਰ ਵਰਤ ਗਿਆ ਹੈ।
ਕਵੀ ਦੀ ਉਡਾਰੀ ਅਕਾਸ ਵਿਚ ਵੀ ਅਜਿਹਾ ਸੀਨ ਦਿਖਾ ਰਹੀ ਹੈ। ਅਕਾਸ ਵਿਚ [1]ਸਤਅਨ ਤਾਰਿਆਂ ਦਾ ਝੁੰਡ ਹੈ। ਉਹਦਾ ਇਕ ਤਾਰਾ ਅਗਾਂਹ ਵਧਿਆ ਹੋਇਆ ਹੈ ਤੇ ਉਹਨੂੰ ਮ੍ਰਿਗ ਬਿਰ ਕਿਹਾ ਜਾਂਦਾ ਹੈ। ਇਹਦੇ ਪਿੱਛੇ ਦੋ ਤਾਰੇ ਇੱਕੋ ਸੇਧ ਵਿਚ ਹੋਂਦੇ ਹਨ ਜਿਵੇਂ ਜਾਨਵਰ ਦੀਆਂ ਅਗਲੀਆਂ ਦੋ ਲੱਤਾਂ | ਇਹਨਾਂ ਦਾ ਨਾਂ ਰੋਹਣੀ ਤੇ ਆਰਦਰਾ ਹੈ। ਰੋਹਣੀ ਆਰਦਰਾ ਦੇ ਐਨ ਹੇਠਾਂ ਹੋਂਦਾ ਹੈ, ਦੋ ਤਾਰੇ ਹੋਰ ਹਨ ਸਮਝੋ ਕਿ ਪਿਛਲੀਆਂ ਟੰਗਾਂ ਹਨ। ਇਹਨਾਂ ਦੋਹਾਂ ਤਾਰਿਆਂ ਵਿਚ ਤਿੰਨਾਂ ਦੀ ਪੁਸ਼ ਲਮਕੀ ਹੋਈ ਲਗਦੀ ਹੈ। ਇਹਨਾਂ ਦੇ ਪਿੱਛੇ ਪਿੱਛੇ ਬੜੀ ਤੇਜ਼ੀ ਨਾਲ ਦਮਕ ਵਾਲਾ ਤਾਰਾ ਝਟ ਪਟ ਮਗਰ
ਆ ਰਿਹਾ, ਹੋਂਦਾ ਹੈ। ਇਹ ਹੈ ਪਰਭਾਤੀ ਤਾਰਾ। ਇਹਨੂੰ ਕਿਹਾ ਜਾਂਦਾ
੧੧੧.
- ↑ ਭਰਤ-ਪੁੰਜ ਕਿਹਾ ਜਾਂਦਾ ਹੈ।