ਸਮੱਗਰੀ 'ਤੇ ਜਾਓ

ਪੰਨਾ:ਭਾਈ ਗੁਰਦਾਸ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬੋਲੀ

ਬੋਲੀ ਦੀ ਸਦਾ ਹੀ ਹਰ ਕੰਮ ਕਾਜ ਵਾਲੇ ਨੂੰ ਲੋੜ ਹੈ। ਸ਼ਾਇਰ ਨੂੰ ਵੀ ਇਹਦੀ ਬਹੁਤ ਹੀ ਜ਼ਰੂਰਤ ਹੈ ਕਿਉਂ ਜੋ ਹਰ ਚੀਜ਼ ਉੱਤੇ ਲਿਖਣਾ ਹੋਇਆ। ਕੀ ਚਾਰ ਕਸਬੀ ਅੱਖਰਾਂ ਨਾਲ ਕਿਸੇ ਕਸਬ ਵਿਚ ਪੂਰੀ ਪੈ ਸਕਦੀ ਹੈ ? ਕਵੀ ਚਾਰ ਅਖਰਾਂ ਨੂੰ ਕੀ ਕਰੇ ? ਉਹਨੂੰ ਬਹੁਤੇ ਲਫਜ਼ ਆਉਣੇ ਚਾਹੀਦੇ ਹਨ ਤੇ ਹਰ ਲਫਜ਼ ਦੀ ਰੂਹ ਦਾ ਪਤਾ ਹੋਵੇ ਤਾਂ ਕੰਮ ਬਣਦਾ ਹੈ। ਇਹ ਥੁੜ ਅਜ ਕਲ ਦੇ ਕਈ ਕੁ ਕਵੀਆਂ ਤੇ ਗ਼ੈਰ ਜ਼ਬਾਨਾਂ ਦੇ ਵਾਕਫ ਅਲੜ੍ਹ ਪੰਜਾਬੀ ਲਿਖਾਰੀਆਂ ਵਿਚ ਕੁੱਟ ਕੁੱਟ ਕੇ ਭਰੀ ਹੋਈ ਹੈ। ਤਾਂਹੀਏਂ ਏਥੇ ਖੋਲ੍ਹ ਕੇ ਲਿਖਣ ਦੀ ਲੋੜ ਭਾਸਦੀ ਹੈ।

ਭਾਈ ਸਾਹਿਬ ਪੂਰੀ ਤੇ ਪੱਕੀ ਤਰ੍ਹਾਂ ਜਾਣਦੇ ਹਨ ਪਈ ਇਕ ਬੋਲ ਦੇ ਜ਼ੋਰ ਨਾਲ ਦੂਜੀ ਬੋਲੀ ਦੀ ਕਵਿਤਾ ਨਹੀਂ ਹੋ ਸਕਦੀ ਉਹ ਬੋਲੀ ਦੇ ਨਿੱਕੇ ਵੱਡੇ ਗੁਣ, ਹੱਛੀ ਤਰ੍ਹਾਂ ਸਮਝਦੇ ਹਨ । ਜ਼ਬਾਨ ਦਾ ਖਜ਼ਾਨਾ ਹਰ ਤਰ੍ਹਾਂ ਨਾਲ ਭਰਦੇ ਹਨ। ਉਹ ਭਉ ਤੇ ਅਕ੍ਰਿਤਘਨ ਦੀ, ਗ਼ੈਰ ਜ਼ਬਾਨ ਦੀ ਸ਼ਕਲ ਵਲ ਨਹੀਂ ਜਾਂਦੇ ਜੋ ਆਪਣੀ ਜ਼ਬਾਨ ਵਿਚ ਰੂਪ ਚਾਲੂ ਹੋ ਗਿਆ ਹੈ ਉਹਦੀ ਵਰਤੋਂ ਕਰਦੇ ਹਨ । ਅਸਲੀ ਭੈ ਤੇ ਕ੍ਰਿਤਘਨ ਹੈ । ਕਵੀ ਜੀ ਜਾਣਦੇ ਹੋਏ ਨਹੀਂ ਮੰਨਦੇ। ਬਣੀ ਹੋਈ ਚੀਜ਼ ਨੂੰ ਵਿਗਾੜਿਆ ਨਹੀਂ ਜਾਂਦਾ।ਇਹੋ ਗਲ ਪੰਜਾਬੀ

ਦੀ ਜੜ੍ਹ ਨੂੰ ਪਤਾਲ ਵਿਚ ਜਾ ਲਾਂਦੀ ਹੈ। ਅਕ੍ਰਿਤਘਨ ਆਪਣੇ

੧੧੪.