ਸਮੱਗਰੀ 'ਤੇ ਜਾਓ

ਪੰਨਾ:ਭਾਈ ਗੁਰਦਾਸ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰਾਕ੍ਰਿਤ ਦੇ ਮੁਤਾਬਕ ਚਲੇ ਹਨ ਤੇ ਉਹਨਾਂ ਨੂੰ ਮਗਰ ਵੀ ਲਾਇਆ ਕਹਿ ਲਵੋ।

ਠੁੱਕ ਤੇ ਮੁਹਾਵਰਾ

ਬੋਲੀ ਵਿਚ ਇਕ ਚੀਜ਼ ਹੈ, ਠੁੱਕ ਦੂਜੀ ਮੁਹਾਵਰਾ। ਠੁੱਕ ਹੋ ਦਾ ਹੈ ਰਸੀ ਹੋਈ ਬਣੀ ਹੋਈ ਬੋਲੀ ਨੂੰ ਜਿਸਤਰ੍ਹਾਂ ਸਿਆਣੇ ਵਰਤਦੇ ਹਨ ਓਸੇ ਤਰ੍ਹਾਂ ਰੱਖਣਾ। ਠੁੱਕ ਦਾ ਅਰਥ ਸਾਫ ਤੇ ਧਰਤੱਖ ਹੋਂਦਾ ਹੈ। ਮੁਹਾਵਰ ਦੇ ਅਰਥ ਹੋਰ ਤੇ ਲਫਜ਼ ਹੋਰ ਹੁੰਦੇ ਹਨ।ਜਿਸਤਰ੍ਹਾਂ ਸਿਰ ਤੂੰ ਢੁਕਣਾ, ਅਗਲੇ ਨੂੰ ਸਿਰ ਉੱਤੇ ਬਹਾਈ ਦਾ ਨਹੀਂ, ਮਾਨ ਸਤਿਕਾਰ ਕਰੀਦਾ ਹੈ। ਦਿਲ ਵਿਚ ਵਸਾਣਾ ਦਿਲ ਵਿਚ ਯਾਦ ਕਰਨਾ, ਹੱਥ ਦਿਖਾਣ ਦਾ ਇਹ ਮਤਲਬ ਨਹੀਂ ਕਿ ਹੱਥ ਸ਼ੀਸ਼ੇ ਵਾਕਰ ਦਿਖਾਇਆ ਜਾਏ ਸਗੋਂ ਅਰਥ ਹਨ ਅਗਲੇ ਨੂੰ ਸਉੜ ਚਾੜ੍ਹਨ ਦੇ।

ਅੰਮ੍ਰਿਤ ਛਕਣਾ, ਪੀਣ ਦੇ ਅਰਥ ਦੇ ਰਿਹਾ ਹੈ, ਇਹ ਮੁਹਾਵਰਾ ਨਹੀਂ। ਪਰਤੱਖ ਅਰਥ ਹਨ। ਇਕ ਗਲ ਜ਼ਰੂਰ ਹੈ ਛਕਣ ਨੂੰ ਪੀਣਾ ਨਹੀਂ ਕਹਾਂਗੇ। ਬੋਲੀ ਦੇ ਉਸਤਾਦਾਂ ਛਕਣਾ ਮੰਨ ਲਿਆ ਤੇ ਪਰਚਲਿਤ ਕਰ ਦਿੱਤਾ ਹੈ। ਠੁੱਕ ਭਾਸ਼ਾ ਨੂੰ ਬਿਲਕੁਲ ਸਰਲ ਕਰਦਾ ਹੈ। ਮੁਹਾਵਰਾ ਚਮਕਾਂਦਾ ਹੈ। ਮੁਹਾਵਰੇ ਦੇ ਵਰਤਣ ਲਈ ਸੂਝ ਦੀ ਲੋੜ ਹੈ। ਠੁੱਕ ਤਾਂ ਬੋਲੀ ਦੇ ਉਸਤਾਦਾਂ ਪਾਸੋਂ ਸੁਣੇ ਪੜ੍ਹੋ ਤਾਂ ਆਪਣੇ ਆਪ ਠੀਕ ਹੋ ਜਾਂਦਾ ਹੈ। ਅੰਮ੍ਰਿਤਸਰ ਵਿਚ ਇਕ ਪੈਸੇ ਦਾ ਨਹੀਂ ਦਈਂ ਤੋਂ ਇਕ ਪੈਸੇ ਦੀ ਦਹੀਂ ਦਈਂ, ਦੋਵੇਂ ਵਰਤੋਂ ਜਾਂਦੇ ਹਨ।ਜ਼ਬਾਨ ਦੇ ਉਸਾਰੂ ਪੈਸੇ ਦਾ ਨਹੀਂ ਕਹਿਣਗੇ। ਮੈਂ ਉਹਦੇ ਘਰ ਹਰ ਰੋਜ਼ ਜਾਂਦਾ ਹਾਂ ਹਰ ਰੋਜ਼ ਨੂੰ ਹਰ ਦਿਨ ਨਹੀਂ ਕਹਿ ਸਕਦਾ।ਠੁੱਕ ਅਜਿਹਾ ਸਿੱਕਾ ਹੈ ਜੋ ਬੋਲੀ ਨੂੰ ਇਕ ਰੂਪ ਵਿਚ ਰਖਦਾ ਹੈ।

ਇਹ ਮੁਹਾਵਰੇ ਨੂੰ ਬੰਨ੍ਹਦਾ ਹੈ।ਕੰਨ ਵਜਣਾਂ ਦੀ ਥਾਂ ਤੇ ਕੰਨ ਖੜਕਣਾ

੧੧੬,