ਸਮੱਗਰੀ 'ਤੇ ਜਾਓ

ਪੰਨਾ:ਭਾਈ ਗੁਰਦਾਸ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਹੀਂ ਕਹਿ ਸਕਦੇ। ਜਿਸ ਜ਼ਬਾਨ ਦਾ ਠੁੱਕ ਬੱਝਾ ਹੋਇਆ ਹੈ ਉਹ ਸਮਝੋ ਆਪਣੇ ਪ੍ਰਾਂਤ ਜਾਂ ਦੇਸ ਵਿਚ ਜਲਦੀ ਵਧੇ ਫੁਲੇਗੀ।

ਭਾਈ ਸਾਹਿਬ ਦਾ ਠੁੱਕ ਪੱਕਾ ਹੈ। ਉਹਦੇ ਕਰਕੇ ਠੇਠਤਾਈ ਬਹੁਤ ਹੈ। ਇਹੋ ਗਲ ਇਨ੍ਹਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੋਲੀਓਂ ਵਧੇਰੇ ਨਿਖੇੜਦੀ ਹੈ। ਭਾਈ ਸਾਹਿਬ ਦਾ ਮੁਹਾਵਰਾ ਮੁਹਾਵਰੇ ਕਰਕੇ ਨਹੀਂ ਵਰਤਿਆ ਹੋਂਦਾ।ਆਮ ਖਿਆਲ ਹੈ ਕਿ ਮੁਹਾਵਰਾ ਜੁੜਿਆ ਤੇ ਕੰਮ ਸਰਿਆ ਪਰ ਮੁਹਾਵਰਾ ਲਿਖਣਾ ਹੀ ਹੁਨਰ ਨਹੀਂ ਹੋਂਦਾ। ਭਾਈ ਸਾਹਿਬ ਦੇ ਕਈ ਮੁਹਾਵਰੇ ਹੋਰ ਮਸਾਲਾਂ ਵਿਚ ਆ ਗਏ ਹਨ ਪਰ ਪਰਸੰਗ ਵਸ ਦੋ ਚਾਰ ਦਿੱਤੇ ਜਾਂਦੇ ਹਨ:

ਉਲਟੀ ਗੰਗ ਵਹਾਈਓਨ ਗੁਰ ਅੰਗ਼ਦ ਸਿਰ ਉਪਰ ਧਾਰਾ

ਉਲਟੀ ਗੰਗ, ਖਿਚ ਧੂਹ ਕੇ ਵਹਾਈ ਨਹੀਂ ਸਿਰ ਉਪਰ ਧਾਰਾ ਵੀ ਮੁਹਾਵਰਾ ਆਇਆ ਤੇ ਧਾਰਾ ਰੰਗ ਦੇ ਮੁਕਾਬਲੇ ਵਿਚ ਕਿਸ ਤਰ੍ਹਾਂ ਵਹਿ ਰਹੀ ਹੈ। ਕਿਹਾ ਅਛੋਪਲੇ ਹੀ ਫਰਮਾ ਰਹੇ ਹਨ:

੧. ਸਿਰ ਨ ਮਿੱਟੇ ਆਵਣ ਜਾਣੇ।

੨. ਭਗਤ ਭਰ ਤ ਕਰ ਵਜਿਆ ਚਹੁੰ ਵਕਾ ਦੇ ਵਿਚ ਚਮਰੇਟਾ

੩. ਅਰਜਨੁ ਕਾਇਆ ਪਲਟ ਕੈ ਮੂਰਤਿ ਹਰਿ ਗੋਬਿੰਦ ਸਵਾਰੀ

ੳਸ਼ਤਾਦੀ ਵਾ ਮੁਹਾਵਰਾ ਹੈ।ਇਸ਼ਾਰਾ ਹੋਰ ਵੀ ਦੇ ਰਿਹਾ ਹੈ। ਅਰਥ ਗੂੰਜ ਨਿਕਲ ਰਹੀ ਹੈ ਪਈ ਸ਼ਾਂਤੀ ਦਾ ਸਮਾਂ ਹੁਣ ਗਿਆ।

ਕਰੋ ਰਸੋਈ ਸਾਰ ਦੀ ਸਗਲੀ ਧਰਤੀ ਨਥ ਚਲਾਈ

ਏਥੇ ਇਹ ਗਲ ਲਿਖਣੀ ਬੇ ਵਾਜਬ ਨਹੀਂ ਕਿ ਮੁਹਾਵਰਾ ਅਖਾਣ ਨਹੀਂ ਹੋਂਦਾ। ਅਖਾਣ ਵਿਚ ਤਤਸਾਰ ਕਢਿਆ ਜਾਂਦਾ ਹੈ ਜੋ ਮੁਹਾਵਰੇ ਤੋਂ ਵੇਰ ਫਰਕ ਵਾਲਾ ਹੋਂਦਾ ਹੈ | ਭਾਈ ਸਾਹਿਬ

੧੧੭.