ਪੰਨਾ:ਭਾਈ ਗੁਰਦਾਸ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਿਆ ਹੈ। ਬੋਲੀ ਦੇ ਜਾਣਕ 'ਰਾਂ ਹੋ ਅਚਣਚੇਤ ਮੁਹਾਵਰੇ ਬਣ ਜਾਂਦੇ ਹਨ !

ਘਰ ਹਰਨਾਕਸ ਏਂਤ ਦੇ ਕੱਲਰ ਕਵਲ ਭਗਤ ਪ੍ਰਹਿਲਾਦ

ਕੱਲਰ ਵਿਚ ਕੰਵਲ ਹੋਣਾ ਅਣਹੋਣੀ ਗਲ ਦੇ ਅਰਥਾਂ ਵਿਚ ਆਇਆ ਹੈ। ਨਵੀਂ ਚੀਜ਼ ਹੈ । ਇਸ ਤੋਂ ਬਿਨਾਂ ਬਲਕ ਪ੍ਰਹਿਲਾਦ ਨੂੰ ਕੰਵਲ ਕਹਿਣਾ ਤੇ ਹਰਨਾਕਸ਼ ਨੂੰ ਕੱਲਰ ਕਹਿਕੇ ਰੂਪਕ ਨਾਲ ਮੁਹਾਵਰਾ ਚਾਲੂ ਕਰਨਾ ਹਨੇਰ ਮਾਰਨਾ ਹੀ ਹੈ। ਭਾਈ ਸਾਹਬ ਨੇ ਲਿਖਿਆ ਹੈ :

ਜਾਇ ਸੁੱਤਾ ਪਰਭਾਸ ਵਿਚ ਗੋਡੇ ਉੱਤੇ ਪੈਰ ਪਸਾਰੇ

ਮੁਹਾਵਰਾ ਕਈ ਵਾਰ ਸਾਧਾਰਨ ਅਰਥਾਂ ਵਿਚ ਆ ਜਾਂਦਾ ਹੈ । ਕਿਸੇ ਨੇ ਸਿਰ ਤੇ ਪੰਡ ਚੁੱਕੀ ਹੈ ਤਾਂ ਸਿਰ ਤੇ ਚੁਕਣਾ ਮੁਹਾਵਰਾ ਨਹੀਂ। ਪੈਰ ਪਸਾਰਨਾ ਵੀ ਮੁਹਾਵਰਾ ਹੈ । ਏਥੇ ਉਹ ਗਲ ਨਹੀਂ। ਪਸਾਰਨਾ ਰਖਣਾ ਦੇ ਅਰਬ ਵਿਚ ਆਇਆ ਹੈ । ਅਜ ਕਲ ਦਾ ਠੱਕ ਕਹਿੰਦਾ ਹੈ ਗੋਡੇ ਉੱਤੇ ਪੈਰ ਰਖਣ | ਅਜਕਲ ਹੱਥ ਮਲਣਾ ਹੈਰਾਨ ਆਦਿ ਹੋਣ ਵਿਚ ਵਰਤੀ ਦਾ ਹੈ । ਭਾਈ ਸਾਹਿਬ ਹੱਥ ਮਰੋੜਨਾ ਵਰਤਦੇ ਹਨ। ਮੁਹਾਵਰੇ ਪੁਰਾਣੇ ਹੋਂਦੇ ਹੀ ਰਹਿੰਦੇ ਹਨ।

ਮਨੁੱਖ ਚੰਗਿਆਈ ਤੇ ਸੁਖਲਾਪੇ ਦਾ ਸ਼ੁਕੀਨ ਹੈ। ਇਹ ਦੇ ਮੂੰਹ ਅਜਿਹੀਆਂ ਤੁਕਾਂ ਆਪਣੇ ਆਪ ਹੀ ਚੜ੍ਹ ਜਾਂਦੀਆਂ ਹਨ, ਜਿਨਾਂ ਵਿਚ ਕਈ ਜੀਵਨ ਦਾ ਤੱਤਸਾਰ ਸੌਖੀ ਭਾਸ਼ਾ ਤੇ ਵਾਰਤਕ ਵਰਗੀ ਵਿਉਂਤ ਨਾਲ ਦਿੱਤਾ ਹੋਵੇ । ਨਿਤ ਵਰਤੀਦੀਆਂ ਗੱਲਾਂ ਭਾਵ ਜਾਂ ਸਿਖਿਆ ਦੀਆਂ ਪੋਟਲੀਆਂ ਹਰ ਸਿਆਣਾ ਤੇ ਬਾਲ ਸਾਂਭ ਸਕਦਾ ਹੈ । ਇਹ ੧੧੯,