ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਚੀਜ਼ਾਂ ਅਖਾਣ ਕਹਾਂਦੀਆ ਹਨ। [1]ਬਹੁਤੇ ਅਖਾਣ ਕਵੀਆਂ ਦੇ ਹੀ ਬਣਾਏ ਹੁੰਦੇ ਹਨ। ਕੁਝ ਅਨੁਭਵੀ ਦਾਨਿਆਂ ਦੇ ਬੋਲ ਵੀ ਚਲੇ ਆਉਂਦੇ ਹਨ, ਪਰ ਕਵੀ ਦੇ ਪੱਲੇ ਹੀ ਇਹ ਰਾਸ ਹੁੰਦੀ ਹੈ ਤੇ ਕੋਈ ਵਿਰਲਾ ਏਸ ਰਾਸ ਨੂੰ ਵਰਤਾਂਦਾ ਹੈ।
ਭਾਈ ਸਾਹਿਬ ਦੇ ਕਈ ਅਖਾਣ ਤੇ ਬੋਲ ਮੂੰਹਾਂ ਤੇ ਚੜ੍ਹੇ ਹੋਏ ਹਨ। ਜਿਵੇ:
੧.ਕੁਤਾ ਰਾਜ ਬਹਾਲੀਐ ਉਹ ਚੱਕੀ ਚੱਟ
੨.ਨਚਨਿ ਨਚ ਨਾ ਜਾਣਦੀ ਆਖੇ ਭੋਂ ਸਉੜੀ
੩. ਗੁਰ ਪੂਰੇ ਵਿਣ ਆਵਣ ਜਾਣੇ
੪.ਨੇਕੀ ਬਦੀ ਨ ਲੁਕੇ ਲੁਕਾਈ
ਪ ਅਉਸਰ ਚੁੱਕਾ ਹਥ ਨਾ ਆਵੈ
੬.ਆਪੋ ਆਪਣੇ ਮਤਿ ਸਭ ਗਾਵੈ
੭.ਜੇਹਾ ਬੀਜ਼ ਤੇਹਾ ਫਲ ਪਾਯਾ
੮.ਮਸਤਕ ਲਗੇ ਸਾਧ ਚੋਣ ਵਡਭਾਗ ਜਿਨ੍ਹਾਂ ਦੇ
੯.ਬੁਰੇ ਕਰਨ ਬੁਰਿਆਈਆ ਭਲਿਆਈ ਭਲਿਆ
੧੦.ਗੋਵਿੰਦ ਭਾਉ ਭਗਤਿ ਦਾ ਭੁਖਾ
੧੧.ਮੁਕਤਿ ਜੁਗਤਿ ਨਾਵੈ ਕੀ ਦਾਸੀ
੨.ਸਾਧ ਸੰਗਤ ਵਿਟਹੁੰ ਕੁਰਬਾਣੀ
੧੨੦,
- ↑ ਸੂਰਜ ਪ੍ਰਕਾਸ਼ ਦੀ ਪ੍ਰਸਤਾਵਨਾ ਵਿਚ ਅਖਾਣ ਤੇ ਮੁਹਾਵਰਾ ਇੱਕੋ ਚੀਜ਼ ਸਮਝੀ ਗਈ ਹੈ ਜੋ ਠੀਕ ਨਹੀਂ।