ਪੰਨਾ:ਭਾਈ ਗੁਰਦਾਸ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩. ਨਾਥ ਅਨਾਥਾ ਬਾਣ ਧੁਰਾਂ ਦੀ

੧੪. ਭਗਤ ਜਨਾਂ ਦਾ ਕਰੇ ਕਰਾਯਾ

੧੫ ਹੋਇ ਵਿਚੋਲਾ ਆਣਿ ਮਿਲਾਵੈ

੧੬. ਭੋਲਾ ਭਾਉ ਗੋਵਿੰਦ ਮਿਲਾਵੈ

੧੭. ਰਾਮ ਕਬੀਰੇ ਭੇਦ ਨਾ ਭਾਈ

੧੮, ਭਗਤ ਜਨਾ ਹਰਿ ਮਾਂ ਪਿਉ ਬੇਟਾ

੧੯, ਪਰਗਟ ਕਰੈ ਭਗਤ ਵਡਿਆਈ

੨੦. ਗੁਰਮੁਖ ਲੰਘੇ ਪਾਪ ਪਹਾੜਾ

੨੧. ਪੰਜਾਬੈ ਗੁਰ ਦੀ ਵਡਿਆਈ

੨੨, ਬੱਧਾ ਚੱਟੀ ਜਾਏ ਭਰੰਦਾ

ਅਜਿਹੀਆਂ ਕਈ ਤੁਕਾਂ ਹਨ ਜਿਹੜੀਆਂ ਅਖਾਣ ਬਣਨ ਦਾ ਹੱਕ ਰਖਦੀਆਂ ਹਨ । ਮੁੰਹਾਂ ਤੇ ਏਸ ਲਈ ਨਹੀਂ ਚੜੀਆਂ ਕਿ ਭਾਈ ਸਾਹਿਬ ਦੀ ਬਾਣੀ ਦਾ ਘਰ ਘਰ ਪ੍ਰਚਾਰ ਨਹੀਂ। ਇਹ ਨਮੋਸ਼ੀ ਹੈ। ਕਿ ਅਸੀਂ ਆਪਣੀ ਸ਼ੈ ਨੂੰ ਵਰਤਿਆ ਨਹੀਂ। ਅਖਾਣ ਬੋਲੀ ਤੇ ਦੇਸ ਦਾ ਧੰਨ ਹੁੰਦਾ ਹੈ । ਬਾਈ ਸਾਹਿਬ ਦੀਆਂ ਅੰਤਲੀਆਂ ਕਲੀਆਂ ਵਿਚ ਇਹ ਰੰਗ ਬਹੁਤ ਜ਼ਿਆਦਾ ਹੈ। ਵਾਰਸ ਸ਼ਾਹ ਜੀ ਵਿਚ ਵੀ ਇਹ ਰੰਗ ਹੈ । ਅਖੀਰ ਤੇ ਦੋਵੇਂ ਮਹਾਂ ਕਵੀ ਤੱਤ ਕਢਦੇ ਹਨ । ਵਾਰਸ ਦਾ ਬੈਂਤ ਲੰਮਾ ਹੋਣ ਕਰਕੇ ਓਨਾ ਰਸ ਨਹੀਂ ਜਾਂਦਾ, ਜਿੰਨਾ ਰਸ ਕਿ ਭਾਈ ਸਾਹਿਬ ਦੀ ਅਧੀ ਕਲੀ ਦੇਦੀ ਹੈ। ਇਹ ਬਿਲਕੁਲ ਬਣਾਉਣੋਂ ਬਚੀ ਹੋਈ ਹੈ । ਇਹਦੀ ਓਹੋ ਗੱਲ ਹੈ ਪਈ: ੧੨੧