ਪੰਨਾ:ਭਾਈ ਗੁਰਦਾਸ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਖਣ ਮੈਂ ਛੋਟੇ ਲਗੇਂ ਘਾਵ ਕਰਤ ਗੰਭੀਰ

ਾਉ ਤਾਂ ਕਰਨਾ ਹੋਇਆ । ਜੀਵਨ ਦੇ ਤੱਤ, ਜੀਵਨ ਦੇ ਚਾਹਵਾਨਾਂ ਨੂੰ ਭਾਉਂਦੇ ਹਨ । ਦਿਲ ਵਿਚ ਵਸਦੇ ਹਨ। ਇਕ ਰਸ, ਇਕ ਸੂਝ, ਇਕ ਸੋਚ, ਇਕ ਉਤਸ਼ਾਹ ਦੇਂਦੇ ਹਨ। ਇਕ ਸਾਥੀ ਇਕ ਉਸਤਾਦ, ਇਕ ਰਿਸ਼ਤੇਦਾਰ ਤੇ ਇਕ ਗੁਰੂ ਦੇ ਵਾਂਗ ਤੋਰਦੇ ਹੋੜਦੇ ਪਰਚਦੇ ਤੇ ਸੁਝਾਦੇ ਹਨ । ਬੋਲੀ ਮਿੱਠੀ ਲਿਖਣ ਵਾਲੇ ਕਈ ਨਿਕਲ ਆਉਣਗੇ, ਸ਼ਿੰਗਾਰ ਰਸ ਨਿਭਾਣ ਵਾਲੇ ਦਿਸ ਪੈਣਗੇ । ਨਵੇਂ ਖਿਆਲਾਂ ਤੇ ਸੁਝਾਂ ਵਾਲੇ ਲਭ ਪੈਣਗੇ, ਪਰ ਜਿਨ੍ਹਾਂ ਦੇ ਬੋਲ ਜਬਾਨਾਂ ਉਤੇ ਚੜਨ ਉਹ ਘਟ ਹਨ । ਏਸ ਵੇਲੇ ਦੇ ਪੁਰ ਵਿਚ ਚਾਤ੍ਰਿਕ ਜੀ ਹੈਨ। ਹੋਰ ਵੀ ਅਜਿਹੀ ਡਲੂਕ ਆਬ ਜਾਂ ਲਿਸ਼ਕ ਪੈਦਾ ਕਰ ਸਕਦੇ ਹਨ ਜੇ ਵਾਰਾਂ ਦਾ ਪਾਠ ਕਰਨ ਤਾਂ । ਇਹ ਦੀਵਾ ਦੀਵੇ ਨੂੰ ਲਟ ਲਟ ਕਰਦਾ ਬਾਲੇਗਾ। ਚਾਨਣ ਹੋਵੇਗਾ, ਲੋਕਾਂ ਦਾ ਅਗਿਆਨ ਹਨੇਰਾ ਜਾਵੇਗਾ ਕਿ ਪੰਜਾਬੀ ਵਿਚ ਗੰਭੀਰਤਾ ਨਹੀਂ, ਸ਼ੁਝ ਨਹੀਂ ਤੇ ਜੀਵਨ ਤੱਤ ਨਹੀਂ । ਮੰਹ ਚੜਵੀਆਂ ਕਲੀਆਂ, , ਸੰਸਕ੍ਰਿਤ ਸ਼ਲੋਕਾਂ ਤੋਂ ਵੀ ਨਿਕੀਆਂ ਤੇ ਉਰਦੂ ਦੇ ਸ਼ੇਅਰਾਂ ਤੋਂ ਢੇਰ ਛੋਟੀਆਂ ਹਨ। ਇਹ ਤਾਂ ਸੁਤਰ ਹਨ ਤੇ ਗੁਰਬਾਣੀ ਦੀਆਂ ਕੁੰਜੀਆਂ ਕਹਿ ਲਵੋ । ਇਹਨਾਂ ਨਾਲ ਜ਼ਬਾਨ ਅਮੀਰ ਹੋਈ ਹੋਈ ਹੈ, ਪੱਕੀ ਹੋਈ ਹੈ। ਇਹ ਪੰਜਾਬੀ ਕਲਚਰ ਦੇ ਬਾਗ ਦੀਆਂ ਫੁਲਾਂ ਤੋਂ ਵਧ ਮਹਿਕ ਦੀਆਂ ਕਲੀਆਂ ਹਨ ।

ਹੁਣ ਕੁਝ ਚਾਲ ਤੇ ਚੁਝ ਅਣਚਾਲ ਕਲੀਆਂ ਦਿਤੀਆ ਜਾਣਗੀਆਂ ਕਿ ਆਪਣੇ ਸਮੁੰਦਰ ਦੀ ਹਾਬ ਆਵ ਤੇ ਹਨੇਰ ਪਾਮ ਵਲ ਵੀ ਨਜ਼ਰ ਮਾਰੀਏ ਤੇ ਫਾਇਦਾ ਲਵੀਏ

ਰਤਨ ਮਣੀ ਗਲ ਬਾਦ ਹੈ ਕਿਹਾ ਕੀਮ ਨ ਜਾਣੈ

ਕੜਛੀ ਸਾਉ ਨ ਸੰਮਲੈ ਭੋਜਨ ਰਸ ਖਾਣੈ ੧੨੨.