ਪੰਨਾ:ਭਾਈ ਗੁਰਦਾਸ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੌਤ ਵੀ ਪੈਂਤ ਵੀਂ ਵਾਰ ਵਿਚ ਪਉੜੀਆਂ ਦੀਆਂ ਪਉੜੀਆਂ ਏਸ ਰੰਗ ਨਾਲ ਦਮਕੁੰ ਦਮਨੂੰ ਕਰ ਰਹੀਆਂ ਹਨ । ਹੋਰਨਾ ਵਾਰਾਂ ਦੀਆਂ ਅੰਤਲੀਆਂ ਕਲੀਆਂ ਘਟੋ ਘਟ ਅਧੀਆਂ ਤੇ ਏਸੇ ਢੰਗ ਦੀਆਂ ਹਨ।

ਅੰਤਲੀਆਂ ਕਲੀਆਂ ਅਧੀਆਂ ਗੁਰੂ ਨਾਨਕ ਜੀ ਨੇ ਪਉੜੀਆਂ ਬਲੇ ਰਖੀਆਂ ਹਨ । ਇਹ ਰਵਾਜ ਬਿਸ਼ਨ ਪਦਿਆਂ ਵਿਚ ਵੀ ਆਇਆ ਤੇ ਭਗਤ ਸੁਰ ਦਾਸ ਨੇ ਪਦ ਦੀ ਅੰਤਲੀ ਕਲੀ ਅੱਧੀ ਦਿਤੀ । ਅੰਤਲੀ ਕਲੀ ਨੂੰ ਅਖਾਣ ਬਨਾਉਣ ਦਾ ਤਰੀਕਾ ਭਾਈ ਸਾਹਿਬ ਨੇ ਹੀ ਕਢਿਆ ਕਹਿ ਸਕਦੇ ਹਾਂ। ਭਾਈ ਸਾਹਿਬ ਨੇ ਏਸ ਹੁਨਰ ਨੂੰ ਸਿਰੇ ਚੜ੍ਹਾਇਆ। ਪਿਛਲਿਆਂ ਇਹ ਹੁਨਰ ਮੁਕੰਮਲ ਜਾਤਾ ਤੇ ਵਾਰਸ ਤੋਂ ਛੁਟ ਮੁੜ ਹੱਥ ਨਾ ਪਾਇਆ । 5 . ਕਿ ਇਕ ਨੂੰ