ਪੰਨਾ:ਭਾਈ ਗੁਰਦਾਸ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੁਕ ਦੀ ਵਿਉਂਤ

ਬੋਲੀ ਦੇ ਭੰਡਾਰੇ ਨੂੰ ਭਰਨ ਵਾਲੇ ਰੁੱਕ, ਮੁਹਾਵਰੇ ਤੇ ਅਖਾਣ | ਆਦਿ ਨੂੰ ਸਮਝਣ ਵਾਲੇ ਦੇ ਛੰਦ ਦੀ ਵਿਉਂਤ ਵਧੀਆ ਨਾ ਹੋਵੇ ਤਾਂ ਹੋਰ ਕਿਸ ਦੀ ਹੋਣੀ ਹੈ ? ਛੰਦ ਦੀ ਬੋਲੀ ਵਿਚ ਵਿਉਂਤ ਲਗਦੀ ਵਾਹ ਵਾਰਤਕ ਜਿਹੀ ਜਾਂ ਉਹਦੇ ਵਰਗੀ ਹੋਣੀ ਚਾਹੀਦੀ ਹੈ । ਇਹ ਚੀਜ਼ ਸਰਲਤਾ ਦੀ ਜਾਨ ਹੈ । ਵਾਰਾਂ ਵਿਚ ਮਿਠਾਸ ਨਾਲੋਂ ਸਰਲਤਾ ਦੀ ਵਧੇਰੇ ਲੋੜ ਹੈ, ਕਿਉਂ ਜੋ ਢਾਡੀ ਨੇ ਗਾਉਣੀਆਂ ਹੋਈਆਂ ਤੇ ਅਰਬ ਜਲਦੀ ਸਮਝ ਆਉਣੇ ਚਾਹੀਦੇ ਹਨ। ਸਰਲ ਚੀਜ਼ ਤਾਂ ਰਹਿੰਦੀ ਹੈ, ਜੇ ਤੁਕ ਦੇ ਠਹਿਰਾ ਤੇ ਫਿਕਰਾਂ ਮੱਕੇ । ਭਾਈ ਸਾਹਿਬ ਬਿਸਰਾਮੀ ਜਾਂ ਯਤਿ ਭੰਗ ਦੋਸ਼ਾਂ ਬੜਾ ਬਚਦੇ ਹਨ। ਸਾਡੀ ਵਾਰਤਕ ਛੰਦ ਨਹੀਂ ਬਣ ਸਕਦੀ, ਕਵੀ ਦਾ ਛੰਦ ਵਾਰਤਕ ਹੋ ਸਕਦਾ ਹੈ । ਇਹ ਗੁਣ ਵੀ ਕਵਿਤਾ ਗੁਰ ਵਿਚ ਹੁੰਦਾ ਹੈ। ਦੁਰ ਕੀ ਜਾਣਾ ਹੈ। ਅਖਾਣਾਂ ਜਾਂ ਮੂੰਹ ਚਤਨੀਆਂ ਤੁਕਾਂ ਹੀ ਦੇਖ ਲਵੋ । ਕੁਝ ਉਦਾਹਰਣਾਂ ਹੀ ਏਥੇ ਦਿਤੀਆਂ ਜਾਣਗੀਆਂ :

ਦੁਖੀਆ ਦੁਸਟ ਦੁਬਾਜਰਾ ਤਾਬੇ ਰੰਗਹੁ ਕੈਹਾ ਹੋਵੈ

ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ

ਜਾਣਹੁ ਧਰਤੀ ਧਰਮ ਕੀ ਸੱਚੀ ਧਰਮ ਸਾਲਾ ੧੨ਮੋਟੀ ਲਿਖਤ