ਪੰਨਾ:ਭਾਈ ਗੁਰਦਾਸ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸੇ ਤਰ੍ਹਾਂ ਕਰਤਾ ਜਾਂ ਕਰਮ ਨੂੰ ਵੀ ਵਿਸ਼ੇਸ਼ ਥਾਂ ਦੇ ਕੇ ਜ਼ੋਰ ਦਾਰ ਬਣਾਈ ਜਾਂਦਾ ਹੈ।


() ਕਈ ਵਾਰੀ ਕਰਤਾ, ਕਰਮ ਨੂੰ ਅੱਗੇ ਪਿੱਛੇ ਕਰ ਕੇ ਤੁਕ ਜਾਨਦਾਰ ਬਣਾਈ ਜਾਂਦੀ ਹੈ ਜਿਵੇਂ :

੧. ਅਖਰ ਇਕ ਨ ਆਵੜੇ ਪੁਸਤਕ ਬੰਨ ਸੰਧਿਆ। ਘਰ ਆਵੇ ।

੨. ਕਾਰਣ ਕਰਤੈ ਵਸ ਹੈ ਵਿਰਲੈ ਦਾ ਉਹ ਕਰੈ ਕਰਾਯਾ

੩. ਹਉਂ ਅਧੀਨ ਹਾਂ ਭਗਤ ਦੇ ਪਹੁੰਚ ਨ ਹੁੰਘਾ ਭਗਤਿ ਦਾਵੈ

੪. ਸਚ ਖਰਾ ਸਾਬਾਸ ਹੈ ਕੁੜ ਨ ਚਲੈ ਦਮੜਾ ਖੋਟਾ

੫. ਸਾਉ ਨ ਸਿਮਰਣਿ ਸਕਰੈ ਦੀਪਕ ਬਾਝੁ ਨ ਮਿਟੈ ਅੰਧਾਰਾ

੬. ਸੁਰ ਵੀਰ ਵਰਿਆਮ ਸਚ ਕੂੜ ਕੂੜਾਵਾ ਕਰ ਦਾ ਢਿਆ

ਸ਼ਬਦ ਘੜਤ

ਮਹਾਂ ਕਵੀ ਠੱਕ ਮੁਹਾਵਰੇ ਤੇ ਅਖਾਨ ਆਦਿ ਤੋਂ ਅਗਾਂਹ ਚਲਦਾ ਹੈ । ਉਹਨੇ ਬੋਲੀ ਜੋ ਬਣਾਉਣੀ ਹੋਈ। ਉਹ ਬੋਲੀ ਦਾ ਕਰਤਾ ਹੈ, ਭਾਈ ਸਾਹਿਬ ਅਗੇਤਰ ਮਾਤਰਾਂ ਲਾ ਕੇ ਅਰਬ ਸੰਦਰ ਜਾਂ ਕੁ ਸੁੰਦਰ ਬਣਾਂਦੇ ਹਨ, ਜਿਵੇਂ ਸੁਚੱਜ ਤੇ ਕੁਚੱਜ, ਐੜਾ ਲਾਵੇ ਨਫੀ ਬਣਾਂਦੇ ਹਨ, ਜਿਵੇਂ ਅਭਰ, ਅਖਾਜ ਆਦਿ,ਫਾਰਸੀ ਲਫਜ਼ਾਂ ਅੱਗੇ ਵੀ ਅ ਲਾਂਦੇ ਹਨ ਜਿਵੇਂ ਅਦਾਗ ਹੈ । ਬਿਅਦਲੀ ਲਫਜ ਆਪਣਾ ਘੜਿਆ ਹੈ। ਅਦਲ ਇਨਸਾਫ ਤੇ ਇਨਸਾਫ ਕਰਨ ਵਾਲਾ ਅਦਲੀ ਬਣਾਇਆ ਹੈ, ਪਿਛੇਤਰ ਮਾਤਰਾ ਬਿਹਾਰੀ ਲਾ ਕੇ, ਵਿਸ਼ੇਸ਼ਣ ਬਣਾਇਆ ਤੇ ਫੇਰ ਅਗੇਤਰ ਮਾਤਰ ਬਿ ਵਰਤੀ ਹੈ ਜਿਸ ਨੇ ਅਨਿਆਂਕਾਰ ਏ ਇਨਸਾਫੀ ਕਰਨ ਵਾਲੇ ਦਾ ਅਰਥ ਦਿੱਤਾ ਹੈ । ਇਹ ਹੈ ਸ਼ਬਦ ਘਾੜਤ ਦੀ ਸੂਝ ਤੇ ਕੱਜੇ ਨੂੰ ਦਰਿਆ ਵਿਚ ਬੰਦ ਕਰਨ ਦੀ ਸਾਖਰਤਖ ਮਿਸਾਲ ॥ ਭਾਈ ਸਾਹਿਬ ਦੀ ਸੰਛੇਪਤਾ ਏਸ ਕਰਕੇ ਵੀ ਸੁੰਦਰ ਸੁਚੱਜੀ ਤੇ ਫਬਵੀ ਹੈ ਕਿਉਂਕਿ ਉਹ ਸ਼ਬਦ ਘਾੜਤ ਦਾ ਪੂਰਾ ਖਿਆਲ ਰਖਦੇ ਹਨ । ੧੨੯.