ਪੰਨਾ:ਭਾਈ ਗੁਰਦਾਸ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਿਖਦਿਆਂ ਗੁਰੂ ਨਿੰਦਿਆ ਨਹੀਂ ਸਮਝੀ ਸਗੋਂ ਹੁਨਰ ਦੀ ਉਸਤਤ ਕੀਤੀ ਹੈ । ਲੋਕਾਂ ਦੇ ਦਿਮਾਗ ਵਿਚੋਂ ਹੋਰ ਸੋਚਾਂ ਨਠ ਗਈਆਂ ਸਨ ਗੁਰਦੇਵ ਹੀ ਨੱਠੇ ਫਿਰਦੇ ਦਿਸਦੇ ਸਨ । ਐਡੇ ਸ਼ਰਧਾਲੁ ਸਿਖ ਹੋ ਕੇ, ਭਾਈ ਸਾਹਿਬ ਏਸ ਸਮੇਂ ਸ਼ੰਕਾਕਾਰਾਂ ਦੇ ਮੂੰਹੋਂ ਸਖਤ ਖੋਹਰੇ ਲਫਜ਼ ਕਹਾ ਰਹੇ ਹਨ । ਗੁਰੂ ਦਾ ਦਾਸ ਇਹ ਜਾਣਦਾ ਹੈ ਜੇ ਇਹ ਗਲਾਂ ਨਾ ਲਿਖੀਆਂ ਤਾਂ ਅਸਲੀ ਗਲ ਨਹੀਂ ਰਹਿਣੀ | ਅਸਲਅਤ ਨੂੰ ਚਾਹੁਣ ਲਈ ਇਨਸਾਨ ਨਕਲ ਨੂੰ ਪਸੰਦ ਕਰਦਾ ਹੈ। ਜਿਹੜਾ ਐਕਟਰ ਅਸਲ ਮੁਤਾਬਕ ਐਕਟ ਕਰੇ ਉਹੋ ਮਨ ਨੂੰ ਭਾਉਂਦਾ ਹੈ । ਭਾਈ ਸਾਹਿਬ ਦੇ ਪਦ ਸ਼ੰਕਾ ਕਾਰ’ ਦਾ ਪੂਰਾ ਸਾਂਗ ਲਾਹ ਰਹੇ ਹਨ ।

ਏਸ ਪਉੜੀ ਵਿਚ ਦੋਖੀ ਦੁਸ਼ਟ ਦੀ ਥਾਂ ਤੇ ਹੋਰ ਲਫਜ਼ ਨਹੀਂ ਸੀ ਫਬਦੇ : ਮੁੰਹ ਲਾਯਾ ਮੁਹਾਵਰੇ ਦੀ ਜਗਾ ਸਿਰੇ ਚਾੜਨਾ ਆਦਿ ਨਹੀਂ ਵਰਤਿਆ ਜਾ ਸਕਦਾ। ਪਉੜੀ ਦੇ ਲਿਖਣ ਤੋਂ ਪਤਾ ਲਗਦਾ ਹੈ ਕਿ ਆਪ ਉੱਚੀ ਸੁੱਚੀ ਸ਼ਰਧਾ ਵਾਲੇ ਪੁਰਸ਼ ਸਨ । ਜਿਸ ਗਲ ਨੂੰ ਸਹੀ ਸਮਝਦੇ ਸਨ ਓਸ ਗਲ ਨੂੰ ਪੂਰੇ ਜੋਰ ਨਾਲ ਨਿਭਾਂਦੇ ਸਨ। ਰਚ ਨੂੰ ਬੋਲੀ ਦਾ ਮਹਾਂ ਉਸਤਾਦ ਸਈਅਦ ਵਾਰਸ ਸ਼ਾਹ ਹੋਰੀ, ਬ ਹ ਮੁਖੀ ਗਿਆਨ ਵਿਚ ਭਾਈ ਸਾਹਿਬ ਦਾ ਟਾਕਰਾ ਨਹੀਂ ਕਰ ਸਕਦੇ, ਪਰ ਬੋਲੀ ਦੇ ਪੱਖ , ਇਹਨਾਂ ਤੋਂ ਛੂਟ ਕੋਈ ਹੋਰ ਪੰਜਾਬੀ ਸ਼ਾਇਰ ਗੁਰਦਾਸ ਜੀ ਦਾ ਮੁਕਾਬਲਾ ਨਹੀਂ ਕਰ ਸਕਦਾ । ਬੋਲੀ ਦੇ ਦੋਹਾਂ ਉਸਤਾਦਾਂ ਦੀਆਂ ਕੁਝ ਗੱਲਾਂ ਰਲਦੀਆਂ ਹਨ । ੧. ਦੋਹਾਂ ਨੂੰ ਕਈ ਚੀਜ਼ਾਂ ਤੇ ਕਸਬਾਂ ਦੇ ਅਸਲੀ ਲਫ਼ਜ਼ਾਂ

  • ਇਹ ਪਉੜ) 'ਕੁੰਜੀ ਕਿਊ' fਚ ਆ ਗਈ ਹੈ

ਅਤੇ ੧੩੪.