ਪੰਨਾ:ਭਾਈ ਗੁਰਦਾਸ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਾਰਸ ਹੋਰੀ ਰ, ੩, 3, ਝ, ਢ, ਟ ਦੇ ਕਾਫੀਏ, ਅਕੱਲ ਹੀ ਦਬੱਲੀ ਤੁਰੇ ਜਾਂਦੇ ਹਨ । ਜਦੋਵਣਾ, ਨੈਣ ਨਚੂੰਡੜੇ ਨੀ, ਚੰਡਰੀਏ (ੴ ਦਣਾ ਦੇ ਅਰਥ ਵਿਚ) ਆਦਿ । ਭਾਈ ਸਾਹਿਬ ਛੰਦ ਦੀ ਚਾਲ ਲਈ ਦੋ ਗੁਰੂ ਬਣਾ ਦੇਦੇ ਤੇ ਵਾਰਸ ਜੀ ਵਾਧੂ ਲਾਂ ਲਾਂਦੇ ਹਨ । ਇਹ ਰਵਾਜ ਵੀਹਵੀਂ ਸਦੀ ਦੇ ਸ਼ੁਰੂ ਤਕ ਰਿਹਾ | ਪਾਉਣੇ ਦਾ ਖਿਸਕਾਉਣੇ ਦਾ, ਗਵਾਉਣੇ ਦਾ, ਹੋਵਣਾ ਧੋਵਣਾ ਵਿਚ ਵਾਧੂ ਵੱਵੇ ਦਾ ਰਵਾਜ ਸਈਅਦ ਸਾਹਿਬ ਨੇ ਖੂਬ ਪਾਇਆ । ਦਵੇਂ ਬੋਲੀ ਦਾ ਵਹਿਣ ਵਹਾ ਸਕਦੇ ਹਨ, ਪਰ ਕਾਫੀਏ ਤੇ ਰੁਕਦੇ ਹਨ। ਏਸੇ ਕਰ ਕੇ ਖਲ ਲੈਂਦੇ ਹਨ । ਕਾਫੀਏ ਨੂੰ ਸਿਰਫ ਸਜਾਉਣ ਖਾਤਰ ਵਰਤਦੇ ਜਾਪਦੇ ਹਨ। ਕਾਫੀਏ ਦੀ ਸੁਧਾਈ ਵਿਚ ਪੈਣ ਨਾਲ ਮਤਲਬ ਦੀ ਖਵਾਰੀ ਨਹੀਂ ਚਾਹੁੰਦੇ।

੭. ਦੋਵੇਂ ਕਵੀ ਦੂਜੀਆਂ ਬੋਲੀਆਂ ਦੇ ਲਫਜ਼ਾਂ ਨੂੰ ਵੀ ਦਿਲ ਖੋਲ ਕੇ ਆਉ ਭਗਤ ਕਰਦੇ ਹਨ । ਭਾਈ ਸਾਹਿਬ ਸੰਸਕ੍ਰਿਤ ਪਾਕ੍ਰਿਤ ਵਲ ਵਧੇਰੇ ਝੁਕਦੇ ਹਨ, ਤੇ ਵਾਰਸ ਹੈਰੀ ਅਰਬੀ ਫਾਰਸੀ ਨੂੰ ਖੂਬ ਅਪਣਾਦੇ ਹਨ ।

੮, ਭਾਈ ਸਾਹਿਬ ਦੀ ਬੋਲੀ ਵਿਚ ਮਝੌਲੀ ਸਵਾਦ ਵਧੇਰੇ ਹੈ, ਵਾਰਸ ਜੀ ਵਿਚ ਲfਹ ਦੀ ਰਸ ਹੁੰਦਾ ਹੈ। ਗੁਰਦਾਸ ਜੀ ਵਾਰ ਕਰਕੇ ਬੋਲੀ ਨੂੰ ਓਜ ਭਰੀ ਬਣਾਂਦੇ ਹਨ, ਵਾਰਸ ਸ਼ਿੰਗਾਰ ਲਿਖਣ ਦੇ ਕਾਰਨ ਬੋਲੀ ਮਿੱਠੀ ਵਰਤਣ ਲਈ, ਲਹਿੰਦੀ ਮਲਤਾਨੀ ਤੇ ਸ਼ਰਧਾ ਰੱਖਦੇ ਹਨ।

੯, ਕਾਫੀਏ ਦਾ ਇਹ ਖੁਲਾ, ਚੰਨ ਦੇ ਦਾਗ ਸਾਮਾਨ ਹੈ। ਇਸ ਨਾਲ ਉਸਤਾਦੀ ਵਿਚ ਫਰਕ ਨਹੜੇ ਪੈ ਦਾ, ਬੋਲੀ ਦੇ ਫੁੱਲਾਂ ਨਾਲ ਕਾਫੀਏ ਦੇ ਕੰਡੇ ਫੁਲ ਦੀ ਨੁਹਾਰ ਨੂੰ ਮਾਰਦੇ ਨਹੀਂ । ਇਹ ਔਗੁਣ ਗੁਣਾਂ ਦੇ ਲਸ਼ਕਰ ਸਾਹਵੇਂ ਕੁਝ ਨਹੀਂ । ਏਸ ਲਈ ਇਹਨੂੰ ਲੰਬਚੂੜਾ ਨਾਲ ਲਿਖਣ ਦੀ ਲੋੜ ਨਹੀਂ ਸਮਝੀ । ਪਰ ਹਾਂ ਔਗਣ ਨੂੰ ਅਤੇ ਕਹਿਣ ਦੀ ਜੇ ਗੁਸਤਾਖੀ ਸਮਝੀ ਜਾਂਦੀ ਹੈ ਤਾਂ ਹੋ ਗਈ ਹੈ। ੧੩੬.