ਪੰਨਾ:ਭਾਈ ਗੁਰਦਾਸ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੋ ਤਸੀਹੇ ਦਿੱਤੇ ਗਏ, ਉਹਨਾਂ ਤੋਂ ਭਲੀ ਪ੍ਰਕਾਰ ਜਾਣੂ ਹੋਣਾ, ਤੇ ਗੁਰੂ ਅੱਰਜਨ ਨੇ ਜਿਵੇਂ ਉਹਨਾਂ ਤਸੀਹਿਆਂ ਨੂੰ ਸੈਹਨ ਕੀਤਾ, ਉਸ ਤੋਂ ਵੀ ਗਿਯਾਤ ਹੋਣਾ, ਅਵੱਸ਼ ਮੰਨਣਾ ਪਵੇਗਾ। ਇਉਂ, ਇਹ ਵੀ ਮੰਨਣਾ ਪਵੇਗਾ ਜੋ ਭਾਈ ਗੁਰਦਾਸ ਨੇ ਜਦੋਂ ਇਹ ਵਾਰ, ਗਰ ਅਰਜਨ ਦੀ ਉਸਤਤਿ ਵਿਚ ਵਿਸ਼ੇਸ਼ ਕਰਕੇ ਲਿਖੀ, ਓਦੋਂ ਗੁਰੂ ਅਰਜਨ ਦੀ ਸ਼ਹੀਦੀ ਦਾ ਮਹਾਨ ਤੇ ਜੱਗਤ-ਪ੍ਰਸਿੱਧ ਚਮਤਕਾਰ, ਭਾਈ ਸਾਹਿਬ ਦੀਆਂ ਅੱਖੀਆਂ ਤੋਂ ਓਹਲੇ ਨਹੀਂ ਸੀ। ਫੇਰ, ਇਸ ਵਾਰ ਵਿਚ ਜੋ ਗੁਣ ਗੁਰੂ ਅਰਜਨ ਦੇ ਦਰਸਾ ਕੇ, ਉਸਤਤ ਕੀਤੀ ਗਈ ਹੈ ਉਹ ਗੁਣ ਉਹੋ ਹਨ, ਜਿਨ੍ਹਾਂ ਦਾ ਚਮਤਕਾਰ ਰੂਰ ਦੇ ਸ਼ਹੀਦੀ ਸਾਕੇ ਤੋਂ ਹੋਇਆ। ਗੁਰੂ ਅਰਜਨ ਦੇ ਹੋਰ ਮਹਾਨ ਤੇ ਪ੍ਰਸਿੱਧ ਗੁਣ, ਜਿਵੇਂ ਕਿ ਉਹਨਾਂ ਦਾ ਮਹਾਨ ਕਵੀ, “ਬਾਣੀ ਦਾ ਬੋਹਿਥਾ` ਹੋਣਾ, ਵੱਲ ਸੰਕੇਤ ਨਹੀਂ ਕੀਤਾ ਗਿਆ । ਇਉਂ ਵਿਚਾਰਿਆਂ ਮੇਰੇ ਮਨ ਵਿਚ ਕੋਈ ਸੰਸ਼ਾ ਨਹੀਂ ਜੋ ਇਹ ਵਾਰ, ਭਾਈ ਗੁਰਦਾਸ ਨੇ, ਗੁਰੂ ਅਰਜਨ ਦੇ ਸ਼ਹੀਦੀ ਸਾਕੇ ਤੋਂ ਹੀ ਪ੍ਰਭਾਵਤ ਹੋ ਕੇ, ਤੇ ਉਸ ਸ਼ਹੀਦੀ ਸਾਕੇ ਨੂੰ ਅੰਕਤ ਕਰਨ ਲਈ ਹੀ ਲਿਖੀ ਹੈ :

ਕਿੰਤੂ, ਕੰਤ ਕੀਤਾ ਗਿਆ ਹੈ ਕਿ ਜੇ ਇਹ ਵਾਰ ਗੁਰੂ ਅਰਜਨ ਦਾ ਸ਼ਹੀਦੀ ਸਾਕਾ ਅੰਕਤ ਕਰਨ ਲਈ ਹੀ ਲਿਖੀ ਗਈ ਤਾਂ ਇਸ ਵਿਚ ਸਾਕੇ ਦੇ ਵਾਯਾਤ ਦਾ ਵਿਸਥਾਰ ਕਿਓ ਨਹੀਂ ਕੀਤਾ ਗਿਆ ? ਕੀ ਇਹ ਉਸ ਸਮੇਂ ਦੇ ਰਾਜ ਨੂੰ ਧਿਆਨ ਵਿੱਚ ਰੱਖ ਕੇ, ਨੀਤੀ ਵਿਚਾਰ ਕੇ, ਖੋਹਲ ਕੇ ਗੱਲ ਨਹੀ ਕੀਤੀ ਗਈ ? ਮੇਰਾ ਓਤੁ ਹੈ, ਨਹੀਂ। ਨਤ) ਦਾ ਕਿਆਸ, ਪੜਤਾਲਨ ਉੱਤੇ ਐਵੇਂ ਵਾਧੂ ਦਿੱਸ ਆਉਂਦਾ ਹੈ । ਭਾਵੇਂ ਜਹਾਂਗੀਰ ਹੀ ਦਰ ਅਸਲ ਗੁਰੂ ਅਦ ਜਨ ਦੀ ਸ਼ਹੀਦੀ ਦਾ ਜ਼ਮੇਂਦਾਰ ਸੀ, ਪਰ ਉਸ ਨੇ ਚੰਦੂ ਨੂੰ ਗੁਰੂ ਹਰਗੋਬਿੰਦ ਦੇ ਹਵਾਲੇ ਕਰਕੇ, ਸਿਖਾਂ ਨੂੰ ਇਹ ਵਿਸ਼ਵਾਸ ਦਵਾ ਦਿੱਤਾ ਸੀ, ਜੋ ਉਸ ਦਾ ਇਸ ਮਹਾਨ ਦੁਖਦਾਈ ਘਟਨਾ ਵਿਚ ੨੦,